ਫ਼ਤਿਹਵੀਰ ਦੀ ਦੇਹ ਪਹੁੰਚੀ ਪਿੰਡ , ਅੰਤਿਮ ਸੰਸਕਾਰ ਥੋੜੇ ਸਮੇਂ ‘ਚ

6ਵੇਂ ਦਿਨ ਬੋਰਵੈੱਲ ਵਿੱਚ ਫਸੇ ਫ਼ਤਿਹਵੀਰ ਨੂੰ ਅੱਜ ਸਵੇਰੇ ਬਾਹਰ ਕੱਢ ਲਿਆ ਗਿਆ ਪਰ ਫਤਹਿਵੀਰ ਇਸ ਦੁਨੀਆਂ ‘ਚ ਨਹੀਂ ਰਿਹਾ।PGI ਤੋਂ ਫਤਹਿਵੀਰ ਦੀ ਮ੍ਰਿਤਕ ਦੇਹ ਵਾਪਸ ਪਿੰਡ ਭਗਵਾਨਪੁਰਾ ਪਹੁੰਚ ਗਈ ਹੈ ਜਿੱਥੇ ਨੰਨ੍ਹੇ ਫਤਹਿਵੀਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਫਤਹਿਵੀਰ ਲਗਭਗ 2 ਦਿਨ ਪਹਿਲਾਂ ਹੀ ਇਸ ਦੁਨੀਆਂ ਤੋਂ ਚਲਾ ਗਿਆ ਸੀ । ਫਤਹਿਵੀਰ ਦਾ ਮ੍ਰਿਤਕ ਸਰੀਰ ਗਲਣਾ ਸੁ਼ਰੂ ਹੋ ਚੁੱਕਿਆ ਸੀ ।ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਸਾਲਾ ਮਾਸੂਮ ਫਤਹਿਵੀਰ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਟਵੀਟ ਕਰਕੇ ਕਿਹਾ ਕਿ ਫਤਹਿਵੀਰ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਲੱਗਾ ਹੈ। ਉਨ੍ਹਾਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਉਹ ਪਰਿਵਾਰ ਨੂੰ ਇਸ ਸਦਮੇ ਨੂੰ ਸਹਿਣ ਦੀ ਸਮਰੱਥਾ ਬਖ਼ਸ਼ੇ।

Total Views: 376 ,
Real Estate