ਯੂਟਿਊਬ ਸਟੱਡੀ / ਵੀਡਿਓ ਮੇਕਰ ਦੀ ਸੋਚ ਪ੍ਰਭਾਵਿਤ ਕਰਦੀ ਦੇਖਣ ਵਾਲਿਆਂ ਨੂੰ

ਨੀਂਦਰਲੈਂਡ ਦੀ ਟੀਲਬਰਗ ਯੂਨੀਵਰਸਿਟੀ ਦੇ ਖੋਜੀਆਂ ਨੇ ਆਪਣੀ ਸਟੱਡੀ ‘ਚ ਪਤਾ ਲਗਾਇਆ ਕਿ ਇੱਕ ਯੂਟਿਊਬ ਵੀਡਿਓ ਮੇਕਰ ਜਿਸ ਤਰ੍ਹਾਂ ਦੀਆਂ ਭਾਵਨਾਵਾਂ ਵਿਅਕਤ ਕਰਦਾ ਹੈ , ਉਸ ਤਰ੍ਹਾਂ ਦੀਆਂ ਭਾਵਨਾਵਾਂ ਵੀਡਿਓ ਦੇਖਣ ਵਾਲੇ ਵੀ ਪ੍ਰਗਟ ਕਰਦੇ ਹਨ। ਇਸ ਦੇ ਲਈ ਖੋਜੀਆਂ ਨੇ 10 ਹਜ਼ਾਰ ਤੋਂ ਜਿ਼ਆਦਾ ਸਬਕਰਾਈਬਰ ਵਾਲੇ ਯੂਟਿਊਬ ਚੈਨਲਜ ਅਤੇ ਉਹਨਾਂ ਦੇ ਵੀਡਿਓ ਉਪਰ ਕੀਤੇ ਕੂਮੈਂਟਸ ਦਾ ਵਿਸ਼ਲੇਸ਼ਣ ਕੀਤਾ । ਇਸ ਸਟੱਡੀ ਨੂੰ ਸੋਸ਼ਲ ਸਾਈਕੋਲਾਜਿਕਲ ਐਂਡ ਪਰਸਨੈਲਿਟੀ ਸਾਇੰਸ ਵਿੱਚ ਪ੍ਰਕਾਸਿ਼ਤ ਕੀਤਾ ਗਿਆ ।
ਜਾਂਚ ਵਿੱਚ ਸਾਹਮਣੇ ਆਇਆ ਕਿ ਸਾਡਾ ਮੂਡ ਸਾਡੀ ਆਨਲਾਈਨ ਐਕਟੀਵਿਟੀ ਉਪਰ ਨਿਰਭਰ ਕਰਦਾ ਹੈ । ਇਸ ਸਟੱਡੀ ਦੇ ਲੀਡਰ ਹੈਨਸ ਰੋਜਨਬਸ਼ ਨੇ ਦੱਸਿਆ , ‘ ਜੇ ਅਸੀਂ ਇੰਟਰਨੈੱਟ ਉਪਰ ਕਿਸੇ ਅਜਿਹੇ ਵਿਅਕਤੀ ਨੂੰ ਮਿਲਦੇ ਹਾਂ, ਜੋ ਬਹੁਤ ਜਿ਼ਆਦਾ ਖੁਸ਼ ਜਾਂ ਨਾਰਾਜ ਰਹਿੰਦਾ ਹੈ ਤਾਂ ਸਾਡਾ ਮੂਡ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ।ਅਸਲ ‘ਚ ਅਸੀਂ ਇੰਟਰਨੈੱਟ ਉਪਰ ਉਹਨਾਂ ਲੋਕਾਂ ਨੂੰ ਜਿ਼ਆਦਾ ਦੇਖਦੇ ਹਾਂ , ਜੋ ਸਾਡੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ ਜਾਂ ਫਿਰ ਅਸੀਂ ਜੋ ਆਨਲਾਈਨ ਦੇਖਦੇ ਹਾਂ, ਉਸ ਤਰ੍ਹਾਂ ਦੀਆਂ ਭਾਵਨਾਵਾਂ ਪ੍ਰਗਟ ਕਰਦੇ ਹਾਂ।’
ਰੋਜਨਬਸ਼ ਨੇ ਦੱਸਿਆ , ‘ਸਾਡਾ ਸਮਾਜਿਕ ਜੀਵਨ ਬੇਸ਼ੱਕ ਹੀ ਆਲਨਾਈਨ ਹੋ ਸਕਦਾ ਹੈ , ਪਰ ਸਾਡੀਆਂ ਭਾਵਨਾਵਾਂ ਜਾਂ ਜਿਸ ਤਰ੍ਹਾਂ ਨਾਲ ਅਸੀਂ ਇੱਕ-ਦੂਜੇ ਨਾਲ ਵਿਵਹਾਰ ਕਰਦੇ ਹਾਂ, ਉਹ ਹਮੇਸ਼ਾ ਸਾਈਕੋਲਾਜਿਕਲ ਪ੍ਰੋਸੈਸ ਨਾਲ ਹੀ ਚੱਲੇਗਾ ।’
ਯੂਟਿਊਬ ਉਪਰ ਪੋਸਟ ਵੀਡਿਓ ਅਤੇ ਕੂਮੈਂਟਸ ਦਾ ਵਿਸ਼ਲੇਸ਼ਣ ਕਰਨ ਤੋਂ ਬਾਦ ਜਾਂਚ ਦਲ ਨੇ ਲੱਭਿਆ ਕਿ ਇਹਨਾਂ ਵੀਡਿਓ ਦੇਖਣ ਵਾਲਿਆਂ ਉਪਰ ਪ੍ਰਭਾਵ ਤੁਰੰਤ ਵੀ ਪੈਂਦਾ ਹੈ ਅਤੇ ਲੰਬੇ ਸਮੇਂ ਤੱਕ ਵੀ ਰਹਿੰਦਾ ਹੈ।
ਮਸਲਨ , ਜੇ ਯੂਟਿਊਬਰ ਨੇ ਆਪਣਾ ਵੀਡਿਓ ਪਾਜੀਟਿਵ ਟੋਨ ਨਾਲ ਪੋਸਟ ਕੀਤਾ ਹੈ , ਉਸ ਉਪਰ ਆਉਣ ਵਾਲੇ ਕੂਮੈਂਟ ਵੀ ਪਾਜਿਟਿਵ ਹੀ ਰਹਿੰਦੇ ਹਨ ਅਤੇ ਨੈਗੇਟਿਵ ਟੋਨ ਵਾਲੇ ਵੀਡਿਓ ‘ਤੇ ਰਿਪਲਾਈ ਵੀ ਨੈਗੇਟਿਵ ਵੀ ਜਿ਼ਆਦਾ ਆਉਂਦੇ ਹਨ।

Total Views: 138 ,
Real Estate