1984 ਸਿੱਖ ਕਤਲੇਆਮ ‘ਚ 8 ਹੋਰ ਦੋਸ਼ੀਆਂ ਖਿਲਾਫ ਦੋਸ਼ ਹੋਏ ਤੈਅ

1984 ‘ਚ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦੇ ਇਕ ਮਾਮਲੇ ‘ਚ ਕੜਕੜਡੂਮਾਂ ਕੋਰਟ ਨੇ 8 ਦੋਸ਼ੀਆਂ ਖਿਲਾਫ ਦੋਸ਼ ਤੈਅ ਕੀਤੇ ਹਨ।ਮਾਮਲੇ ਦੀ ਅਗਲੀ ਸੁਣਵਾਈ 29 ਅਗਸਤ ਨੂੰ ਹੋਵੇਗੀ। ਅੱਜ ਹੀ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੇ ਫੌਜੀ ਹਮਲੇ ਦੇ ਦੌਰਾਨ ਸ਼ਹੀਦ ਹੋਏ ਸਿੱਖਾਂ ਦੀ ਯਾਦ ‘ਚ ਸਮਾਗਮ ਵੀ ਹੋਏ ਹਨ ।ਮਾਮਲੇ ਵਿੱਚ 12 ਆਰੋਪੀਆਂ ਦੇ ਖਿਲਾਫ ਦੋਸ਼ ਤੈਅ ਕੀਤੇ ਗਏ ਹਨ ਜਦਕਿ ਚਾਰ ਆਰੋਪੀਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸ਼ਾਹਦਰਾ ਇਲਾਕੇ ‘ਚ 1984 ਵਿੱਚ ਇੱਕ ਪਰਿਵਾਰ ਦੇ ਸੱਤ ਮੈਬਰਾਂ ਦਾ ਕਤਲ ਹੋਇਆ ਸੀ।

Total Views: 286 ,
Real Estate