ਪੰਜਾਬ ਵਿੱਚ ਮੌਨਸੂਨ ਦੌਰਾਨ 36 ਫੀਸਦ ਘੱਟ ਮੀਂਹ ਪਿਆ

ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਮ੍ਰਿਤਿਉਂਜਯ ਮਹਾਪਾਤਰਾ ਨੇ ਦੱਸਿਆ ਜੂਨ, ਜੁਲਾਈ ਅਤੇ ਅਗਸਤ ਲਗਾਤਾਰ ਪੰਜਾਬ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਹੈ।ਪੰਜਾਬ ਵਿੱਚ ਇਸ ਵਾਰ ਮੌਨਸੂਨ ਸੀਜ਼ਨ ਦੌਰਾਨ ਘੱਟ ਮੀਂਹ ਪਿਆ ਹੈ। 1 ਜੂਨ ਤੋਂ 31 ਅਗਸਤ 2026 ਤੱਕ ਸੂਬੇ ਵਿੱਚ ਆਮ ਨਾਲੋਂ 36 ਫੀਸਦੀ ਘੱਟ ਮੀਂਹ ਪਿਆ ਹੈ, ਜਿਸ ਕਾਰਨ ਇਸ ਸਾਲ ਇਹ ਉੱਤਰੀ ਭਾਰਤ ਦੇ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿੱਚੋਂ ਇੱਕ ਬਣ ਗਿਆ ਹੈ।ਪੰਜਾਬ ਵਿੱਚ ਮੀਂਹ ਦੀ ਘਾਟ ਹਰਿਆਣਾ-ਦਿੱਲੀ-ਚੰਡੀਗੜ੍ਹ ਖੇਤਰ ਨਾਲੋਂ ਦੁੱਗਣੀ ਤੋਂ ਵੀ ਵੱਧ ਅਤੇ ਹਿਮਾਚਲ ਪ੍ਰਦੇਸ਼ ਨਾਲੋਂ ਲਗਭਗ ਚਾਰ ਗੁਣਾ ਹੈ।ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਨੂੰ ਇੱਕੋ ਮੌਸਮੀ ਖੇਤਰ ਮੰਨਿਆ ਜਾਂਦਾ ਹੈ, ਜਿੱਥੇ ਮੀਂਹ ਦੀ ਘਾਟ 18 ਫੀਸਦੀ ਦਰਜ ਕੀਤੀ ਗਈ ਹੈ, ਜਦਕਿ ਹਿਮਾਚਲ ਪ੍ਰਦੇਸ਼ ਵਿੱਚ ਇਹ ਘਾਟ ਸਿਰਫ਼ 9 ਫੀਸਦੀ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, 1 ਜੂਨ ਤੋਂ 31 ਅਗਸਤ ਤੱਕ ਪੰਜਾਬ ਵਿੱਚ 230.5 ਮਿਲੀਮੀਟਰ ਮੀਂਹ ਪਿਆ, ਜਦਕਿ ਇਸ ਦੌਰਾਨ ਆਮ ਵਰਖਾ 362.1 ਮਿਲੀਮੀਟਰ ਹੁੰਦੀ ਹੈ।ਮੌਸਮ ਵਿਭਾਗ ਚੰਡੀਗੜ੍ਹ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਔਸਤਨ ਘੱਟ ਮੀਂਹ ਪਿਆ ਹੈ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਫਤਿਹਗੜ੍ਹ ਸਾਹਿਬ, ਕਪੂਰਥਲਾ, ਬਰਨਾਲਾ, ਮੁਕਤਸਰ ਸਾਹਿਬ ਅਤੇ ਮਾਨਸਾ ਹਨ, ਜਿੱਥੇ ਆਮ ਨਾਲੋਂ 50 ਫੀਸਦ ਮੀਂਹ ਘੱਟ ਪਿਆ ਹੈ। ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਅਜਿਹੇ ਜ਼ਿਲ੍ਹੇ ਹਨ ਜਿੱਥੇ ਆਮ ਨਾਲੋਂ ਥੋੜੀ ਵੱਧ ਵਰਖਾ ਹੋਈ ਹੈ। 1 ਜੂਨ ਤੋਂ 27 ਅਗਸਤ ਦੇ ਦਰਮਿਆਨ ਪੰਜਾਬ ਵਿੱਚ ਗੁਰਦਾਸੁਪਰ ਵਿੱਚ ਆਮ ਨਾਲੋਂ 41 ਫੀਸਦ ਜ਼ਿਆਦਾ ਬਾਰਿਸ਼ ਰਿਕਾਰਡ ਕੀਤੀ ਗਈ ਜਦੋਂ ਪਠਾਨਕੋਟ ਵਿੱਚ 27 ਫੀਸਦ ਵੱਧ ਮੀਂਹ ਪਿਆ।ਪਿਛਲੇ ਸਾਲ 2025 ਵਿੱਚ ਪੰਜਾਬ ਵਿੱਚ 1 ਜੂਨ ਤੋਂ 30 ਸਤੰਬਰ ਤੱਕ 621.5 ਮਿਲੀਮੀਟਰ ਮੀਂਹ ਪਿਆ ਸੀ, ਜਦਕਿ ਲੰਬੇ ਸਮੇਂ ਦੀ ਔਸਤ 439.8 ਮਿਲੀਮੀਟਰ ਰਹੀ। ਇਹ ਆਮ ਨਾਲੋਂ 41 ਫੀਸਦੀ ਵੱਧ ਸੀ।ਭਾਰਤੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੈਂਸ ਦੌਰਾਨ ਦੱਸਿਆ ਗਿਆ, ਅਗਸਤ ਵਿੱਚ ਪੰਜਾਬ, ਰਾਜਸਥਾਨ, ਬਿਹਾਰ ਸਣੇ ਕੁਝ ਹੋਰ ਸੂਬਿਆਂ ਵਿੱਚ ਮੀਂਹ ਘੱਟ ਪਿਆ ਹੈ। ਸਿਰਫ ਉੜੀਸਾ ਅਜਿਹਾ ਸੂਬਾ ਹੈ ਜਿੱਥੇ ਵੱਧ ਮੀਂਹ ਪਿਆ ਹੈ। ਸਤੰਬਰ ਵਿੱਚ ਵੀ ਆਮ ਨਾਲੋਂ ਘੱਟ ਵਰਖਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਪੂਰੇ ਭਾਰਤ ਵਿੱਚ ਜੂਨ ਤੋਂ ਅਗਸਤ ਦਰਮਿਆਨ ਮੌਨਸੂਨ ਦੌਰਾਨ ਮੀਂਹ 14 ਫੀਸਦ ਘੱਟ ਦਰਜ ਕੀਤਾ ਗਿਆ ਹੈ।

Total Views: 4 ,
Real Estate