ਰਾਫੇਲ ਮਾਮਲੇ ਤੇ ਕੀ ਹੈ ਆਡੀਓ ਟੇਪ ਵਿੱਚ ?

ਰਾਹੁਲ ਗਾਂਧੀ ਨੇ ਇਕ ਆਡੀਓ ਟੇਪ ਸਦਨ ਵਿਚ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਤੇ ਸਰਕਾਰ ਵਿਚਕਾਰ ਜ਼ਬਰਦਸਤ ਹੰਗਾਮਾ ਸ਼ੁਰੂ ਹੋ ਗਿਆ।ਲੋਕ ਸਭਾ ’ਚ ਇਹ ਖੁਲਾਸਾ ਕੀਤਾ ਗਿਆ ਕਿ ਗੋਆ ਦੇ ਮੁੱਖ ਮੰਤਰੀ ਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਰਾਫ਼ਾਲ ਸੌਦੇ ਬਾਰੇ ਇਕ ਫਾਈਲ ਆਪਣੇ ਬੈੱਡਰੂਮ ਵਿਚ ਰੱਖੀ ਹੋਈ ਹੈ।ਵਿੱਤ ਮੰਤਰੀ ਅਰੁਣ ਜੇਤਲੀ ਨੇ ਝਟਪਟ ਆਖਿਆ ਕਿ ਟੇਪ ਜਾਅਲੀ ਹੈ ਤੇ ਕਾਂਗਰਸ ਪ੍ਰਧਾਨ ਨੂੰ ਮਰਿਆਦਾ ਮਤੇ ਤੇ ਬਰਖਾਸਤਗੀ ਦੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸੰਸਦ ਦੇ ਬਾਹਰ ਗੋਆ ਦੇ ਮੰਤਰੀ ਵਿਸ਼ਵਜੀਤ ਰਾਣੇ ਦੀ ਇਕ ਵਿਅਕਤੀ ਨਾਲ ਹੋਈ ਗੱਲਬਾਤ ਦੀ ਆਡੀਓ ਟੇਪ ਜਾਰੀ ਕੀਤੀ ਜਿਸ ਵਿਚ ਉਹ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਪਿਛਲੇ ਹਫ਼ਤੇ ਕੈਬਨਿਟ ਦੀ ਮੀਟਿੰਗ ਵਿਚ ਪਰੀਕਰ ਨੇ ਆਖਿਆ ਸੀ ਕਿ ਰਾਫ਼ਾਲ ਸੌਦੇ ਬਾਰੇ ਸਮੁੱਚੀ ਫਾਈਲ ਉਨ੍ਹਾਂ ਦੇ ਬੈੱਡਰੂਮ ਵਿਚ ਪਈ ਹੈ। ਇਸ ਦੌਰਾਨ ਰਾਣੇ ਨੇ ਆਡੀਓ ਟੇਪ ਨੂੰ ਫਰਜ਼ੀ ਕਰਾਰ ਦਿੱਤਾ ਹੈ।
ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਪਾਰਲੀਮੈਂਟ ਦੇ ਸਵਾਲਾਂ ਦਾ ਸਾਹਮਣਾ ਕਰਨ ਦਾ ਦਮ ਖ਼ਮ ਨਹੀਂ ਹੈ ਜਦਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਗਾਂਧੀ ’ਤੇ ਝੂਠ ਦਾ ਪ੍ਰਚਾਰ ਕਰਨ ਦਾ ਦੋਸ਼ ਲਾਇਆ। ਸਦਨ ਵਿਚ ਦੋਵੇਂ ਧਿਰਾਂ ਵਲੋਂ ਆਪਣੇ ਵਿਰੋਧੀ ਆਗੂ ਦੀ ਤਕਰੀਰ ਵਿਚ ਵਾਰ ਵਾਰ ਅੜਿੱਕੇ ਡਾਹੇ ਗਏ ਜਿਸ ਕਰ ਕੇ ਸਦਨ ਦੀ ਕਾਰਵਾਈ ਵਾਰ ਵਾਰ ਰੋਕਣੀ ਪਈ।
ਮੋਦੀ ਸਰਕਾਰ ਦੀ ਉਦੋਂ ਹੋਰ ਕਿਰਕਿਰੀ ਹੋਈ ਜਦੋਂ ਇਸ ਦੀ ਸਹਿਯੋਗੀ ਸ਼ਿਵ ਸੈਨਾ ਨੇ ਰਾਫ਼ਾਲ ਸੌਦੇ ਦੀ ਜੇਪੀਸੀ ਜਾਂਚ ਦੀ ਮੰਗ ਦੀ ਹਮਾਇਤ ਕਰਦਿਆਂ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਜਹਾਜ਼ ਤਾਂ ਠੀਕ ਹੈ ਪਰ ਸੌਦਾ ਬਹੁਤ ਖਰਾਬ ਹੈ।
ਜੇਤਲੀ ਨੇ ਕਿਹਾ ਕਿ ਕਾਂਗਰਸ ਨੂੰ ਆਪਣੇ ਸ਼ਾਸਨ ਦੌਰਾਨ ਹੋਏ ਰੱਖਿਆ ਘੁਟਾਲੇ ਭੁੱਲ ਗਏ ਹਨ।

Total Views: 315 ,
Real Estate