ਕੀਟਨਾਸ਼ਕ ਦਵਾਈਆਂ ਤੋਂ ਪਾਬੰਦੀ ਹਟਾਈ ਤਾਂ ਵਾਤਾਵਰਣ ਮੰਤਰੀ ਨੇ ਦਿੱਤਾ ਅਸਤੀਫ਼ਾ

ਫਰਾਂਸ ਦੀ ਵਾਤਾਵਰਣ ਮੰਤਰੀ ਮੋਨਿਕ ਬਾਰਬੂ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ । ਉਨ੍ਹਾਂ ਨੇ ਇਹ ਫੈਸਲਾ ਵਿਵਾਦਪੂਰਨ ਖੇਤੀਬਾੜੀ ਬਿਲ ਦੇ ਵਿਰੋਧ ਵਿੱਚ ਲਿਆ ਹੈ, ਜਿਸ ਵਿੱਚ ਦੋ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਕੀਟਨਾਸ਼ਕ ਮਧੂ-ਮੱਖੀਆਂ ਅਤੇ ਹੋਰ ਕੀੜਿਆਂ ਲਈ ਨੁਕਸਾਨਦੇਹ ਹਨ । ਫਰਾਂਸ ਦੀ ਸੰਸਦ ਨੇ ਮੰਗਲਵਾਰ ਨੂੰ ਇਹ ਬਿਲ ਪੇਸ਼ ਕੀਤਾ ਸੀ । ਸੀਨੇਟ ਨੇ 214-111 ਵੋਟਾਂ ਨਾਲ ਬਿਲ ਪਾਸ ਕਰ ਦਿੱਤਾ।ਸਰਕਾਰ ਨੇ ਦਾਅਵਾ ਕੀਤਾ ਕਿ ਇਹ ਕਾਨੂੰਨ ਕਿਸਾਨਾਂ ਦੀ ਮਦਦ ਲਈ ਲਿਆਂਦਾ ਜਾ ਰਿਹਾ ਹੈ ।

Total Views: 41 ,
Real Estate