ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਸੋਮਵਾਰ ਇੱਕ ਪੱਬ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 63 ਹੋਰ ਜ਼ਖਮੀ ਹੋ ਗਏ। ਬੈਂਕਾਕ ਦੇ ਗਵਰਨਰ ਨੇ ਦੱਸਿਆ ਕਿ ਪੱਬ ਵਿੱਚ ਲੱਗੀ ਅੱਗ ਵਿੱਚ ਜ਼ਖਮੀ ਹੋਏ 63 ਲੋਕਾਂ ਵਿੱਚੋਂ 22 ਦੀ ਹਾਲਤ ਗੰਭੀਰ ਹੈ।ਅਧਿਕਾਰੀਆਂ ਮੁਤਾਬਕ ਅੱਗ ਅੱਧੀ ਰਾਤ ਦੇ ਕਰੀਬ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਸਥਿਤ ਇੱਕ ਐਂਟਰਟੇਨਮੈਂਟ ਵੇਨਿਊ ਵਿੱਚ ਲੱਗੀ। ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ।ਅਧਿਕਾਰੀਆਂ ਮੁਤਾਬਕ, ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
Real Estate




















