ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਆਧਾਰਿਤ ਅਤੇ ਮਸ਼ਹੂਰ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਸਤਲੁਜ’ (Satluj) ਨੂੰ ਲੈ ਕੇ ਵਿਵਾਦ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MIB) ਨੇ ਓ.ਟੀ.ਟੀ (OTT) ਪਲੇਟਫਾਰਮ ZEE5 ਨੂੰ ਭਾਰਤ ਵਿੱਚੋਂ ਇਹ ਫ਼ਿਲਮ ਹਟਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਕਾਰਵਾਈ ਦੇ ਅਗਲੇ ਹੀ ਦਿਨ, ਮੰਤਰਾਲੇ ਨੇ ਹੁਣ ਫ਼ਿਲਮ ਦੀ ਸਮੱਗਰੀ (ਕੰਟੈਂਟ) ਦੀ ਬਾਰੀਕੀ ਨਾਲ ਜਾਂਚ ਕਰਨ ਲਈ ਇੱਕ ਉੱਚ-ਪੱਧਰੀ ਅੰਤਰ-ਵਿਭਾਗੀ ਕਮੇਟੀ (IDC) ਦਾ ਗਠਨ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਸਰਕਾਰ ਨੇ ਇਹ ਕਾਰਵਾਈ ਇਨਫਰਮੇਸ਼ਨ ਟੈਕਨਾਲੋਜੀ (IT) ਐਕਟ ਦੀ ਧਾਰਾ 69A ਅਤੇ ਆਈ.ਟੀ. ਨਿਯਮ 2021 ਦੇ ਤਹਿਤ ਕੀਤੀ ਹੈ। ਨਵੀਂ ਬਣੀ ਕਮੇਟੀ ਹੁਣ ਇਸ ਫ਼ਿਲਮ ਵਿਰੁੱਧ ਮਿਲੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਜਾਂਚ ਕਰੇਗੀ ਅਤੇ ਕੇਂਦਰ ਸਰਕਾਰ ਨੂੰ ਆਪਣੀ ਰਿਪੋਰਟ ਤੇ ਸਿਫ਼ਾਰਸ਼ਾਂ ਸੌਂਪੇਗੀ।
Real Estate

















