ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕੌਮੀ ਪੱਧਰ ਦੇ ਪੈਰਾ-ਐਥਲੀਟ ਅਤੇ ਸੋਨ ਤਮਗਾ ਜੇਤੂ ਚਿਰਾਗ ਤਿਆਗੀ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਇਕ ਹੋਰ ਪੈਰਾ-ਐਥਲੀਟ ਯਸ਼ ਖਟੀਕ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਅਨੁਸਾਰ ਇਹ ਮਾਮਲਾ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਹੋਈ ਰੰਜਿਸ਼ ਨਾਲ ਜੁੜਿਆ ਹੋਇਆ ਹੈ। ਡੀ.ਸੀ.ਪੀ. (ਸਿਟੀ) ਧਵਲ ਜੈਸਵਾਲ ਨੇ ਐਤਵਾਰ ਨੂੰ ਦੱਸਿਆ ਕਿ ਲਾਸ਼ ਦੀ ਮੁਢਲੀ ਜਾਂਚ ਅਤੇ ਮੌਕੇ ਤੋਂ ਇਕੱਠੇ ਕੀਤੇ ਸਬੂਤਾਂ ਤੋਂ ਪਤਾ ਲਗਦਾ ਹੈ ਕਿ ਤਿਆਗੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਪੁੱਛ-ਪੜਤਾਲ ਦੌਰਾਨ ਇਹ ਪ੍ਰਗਟਾਵਾ ਹੋਇਆ ਕਿ ਚਿਰਾਗ ਤਿਆਗੀ ਨੇ ਯਸ਼ ਖਟੀਕ ਦੇ ਦਸਤਾਵੇਜ਼ਾਂ ਦੀ ਤਸਦੀਕ ਦੌਰਾਨ ਸ਼ਿਕਾਇਤ ਦਰਜ ਕਰਵਾਈ ਸੀ।ਜਿਸ ਤੋਂ ਬਾਅਦ ਖਟੀਕ ਦੀ ਯੋਗਤਾ ਰੱਦ ਕਰ ਦਿਤੀ ਗਈ ਸੀ। ਅਧਿਕਾਰੀ ਨੇ ਦਸਿਆ ਕਿ ‘‘ਇਸ ਕਾਰਨ ਖਟੀਕ ਦੇ ਮਨ ਵਿਚ ਗੁੱਸਾ ਸੀ ਅਤੇ ਉਹ ਬਦਲਾ ਲੈਣਾ ਚਾਹੁੰਦਾ ਸੀ।
Total Views: 2 ,
Real Estate



















