US ਵੱਲੋਂ IRAN ’ਤੇ ਮੁੜ ਹਮਲਾ ਚਾਰ ਹਲਾਕ

ਅਮਰੀਕੀ ਫ਼ੌਜ ਨੇ ਦੱਖਣੀ ਇਰਾਨ ’ਚ ਹਮਲੇ ਕੀਤੇ ਹਨ। ਇਹ ਹਮਲੇ ਮਿਜ਼ਾਈਲ ਦਾਗ਼ਣ ਵਾਲੀਆਂ ਥਾਵਾਂ ਅਤੇ ਬਾਰੂਦੀ ਸੁਰੰਗਾਂ ਫਿਟ ਕਰਨ ਵਾਲੀਆਂ ਕਿਸ਼ਤੀਆਂ ਦੇ ਟਿਕਾਣਿਆਂ ’ਤੇ ਕੀਤੇ ਗਏ। ਲੰਘੇ ਦਿਨੀਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਰਾਨ ਨਾਲ ਵਾਰਤਾ ਵਧੀਆ ਢੰਗ ਨਾਲ ਅੱਗੇ ਵਧ ਰਹੀ ਹੈ। ਅਮਰੀਕੀ ਫ਼ੌਜ ਦੀ ਕੇਂਦਰੀ ਕਮਾਂਡ ਦੇ ਤਰਜਮਾਨ ਕੈਪਟਨ ਟਿਮ ਹੌਕਿਨਜ਼ ਨੇ ਬਿਆਨ ’ਚ ਕਿਹਾ, ‘‘ਇਰਾਨੀ ਫ਼ੌਜ ਦੇ ਹਮਲਿਆਂ ਤੋਂ ਆਪਣੇ ਜਵਾਨਾਂ ਨੂੰ ਬਚਾਉਣ ਲਈ ਇਹ ਹਮਲੇ ਕੀਤੇ ਗਏ ਹਨ, ਪਰ ਫ਼ੌਜ ਜੰਗਬੰਦੀ ਦੌਰਾਨ ਸੰਜਮ ਦੀ ਨੀਤੀ ਅਪਣਾ ਰਹੀ ਹੈ।’’ ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੇ ਸਾਬਕਾ ਮੁਖੀ ਮੋਹਸਿਨ ਰਜ਼ਈ ਦੀ ਕਰੀਬੀ ਸਮਝੀ ਜਾਂਦੀ ਖ਼ਬਰ ਵੈੱਬਸਾਈਟ ‘ਤਬਨਾਕ’ ਨੇ ਦਾਅਵਾ ਕੀਤਾ ਕਿ ਅਮਰੀਕਾ ਵੱਲੋਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ’ਚ ਚਾਰ ਜਵਾਨ ਮਾਰੇ ਗਏ ਹਨ। ਇਰਾਨ ਦੇ ਸਰਕਾਰੀ ਟੀ ਵੀ ਨੇ ਵੱਖਰੇ ਤੌਰ ’ਤੇ ਬੰਦਰ ਅੱਬਾਸ ਦੇ ਆਲੇ-ਦੁਆਲੇ ਧਮਾਕੇ ਹੋਣ ਦਾ ਦਾਅਵਾ ਕੀਤਾ ਹੈ। ਇਹ ਇਲਾਕਾ ਹਰਮੁਜ਼ ਜਲ ਮਾਰਗ ਨੇੜੇ ਪੈਂਦਾ ਹੈ।

Total Views: 2 ,
Real Estate