ਪੰਜਾਬ ਸਰਕਾਰ ਨੇ ਸੂਬੇ ਵਿੱਚ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਲਈ ਤਿਆਰੀਆਂ ਖਿੱਚ ਦਿੱਤੀਆਂ ਹਨ ਅਤੇ ਜਿਨ੍ਹਾਂ ਨਿਗਮਾਂ ਦੀ ਮਿਆਦ ਖ਼ਤਮ ਹੋ ਰਹੀ ਹੈ, ਉਨ੍ਹਾਂ ਵਿੱਚ ਪ੍ਰਸ਼ਾਸਕਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਚੋਣਾਂ ਦੀ ਤਰੀਕ ਦਾ ਐਲਾਨ ਇਸੇ ਮਹੀਨੇ ਦੇ ਅਖੀਰ ਵਿੱਚ ਕੀਤਾ ਜਾਣਾ ਹੈ ਅਤੇ ਚੋਣਾਂ ਮਈ ਵਿੱਚ ਹੋਣ ਦੀ ਸੰਭਾਵਨਾ ਹੈ।ਮੁਹਾਲੀ, ਹੋਸ਼ਿਆਰਪੁਰ, ਮੋਗਾ, ਬਠਿੰਡਾ, ਬਟਾਲਾ, ਕਪੂਰਥਲਾ, ਅਬੋਹਰ ਅਤੇ ਪਠਾਨਕੋਟ ਦੀਆਂ ਅੱਠ ਨਿਗਮਾਂ ਦੀ ਮਿਆਦ ਇਸੇ ਮਹੀਨੇ ਖ਼ਤਮ ਹੋਣ ਵਾਲੀ ਹੈ, ਜਦੋਂ ਕਿ ਨਵੀਂ ਬਣੀ ਬਰਨਾਲਾ ਨਿਗਮ ਦੀਆਂ ਚੋਣਾਂ ਪਹਿਲੀ ਵਾਰ ਕਰਵਾਈਆਂ ਜਾਣੀਆਂ ਹਨ।
Total Views: 11 ,
Real Estate



















