ਇਜ਼ਰਾਈਲ ਦੀ ਫੌਜ ਨੇ ਈਰਾਨ ਦੇ ਲੋਕਾਂ ਲਈ ਇੱਕ ਤਤਕਾਲ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ ਈਰਾਨ ਦੇ ਲੋਕਾਂ ਨੂੰ ਅਗਲੇ 12 ਘੰਟਿਆਂ ਤੱਕ ਟ੍ਰੇਨ ਅਤੇ ਰੇਲਵੇ ਟਰੈਕ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਇਸ ਚੇਤਾਵਨੀ ਵਿੱਚ ਉਨ੍ਹਾਂ ਨੂੰ ਅਗਲੇ 12 ਘੰਟੇ ਯਾਨੀ ਸਥਾਨਕ ਸਮੇਂ ਅਨੁਸਾਰ ਰਾਤ 9 ਵਜੇ ਤੱਕ ਟ੍ਰੇਨਾਂ ਅਤੇ ਰੇਲਵੇ ਲਾਈਨਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਫ਼ਾਰਸੀ ਭਾਸ਼ਾ ਦੇ ਅਕਾਊਂਟ ਤੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਆਮ ਲੋਕਾਂ ਨੂੰ ਇੱਕ ਨਿਸ਼ਚਿਤ ਸਮੇਂ ਲਈ ਰੇਲ ਟ੍ਰਾਂਸਪੋਰਟ ਦੀ ਵਰਤੋਂ ਨਾ ਕਰਨ ਲਈ ਕਿਹਾ ਗਿਆ ਹੈ।ਇਜ਼ਰਾਈਲੀ ਫੌਜ ਨੇ ਫ਼ਾਰਸੀ ਭਾਸ਼ਾ ਵਿੱਚ ਜੋ ਸੰਦੇਸ਼ ਜਾਰੀ ਕੀਤਾ ਹੈ, ਉਸ ਵਿੱਚ ਪੂਰੇ ਈਰਾਨ ਵਿੱਚ ਟ੍ਰੇਨ ਦੀ ਵਰਤੋਂ ਕਰਨ ਵਾਲਿਆਂ ਅਤੇ ਯਾਤਰੀਆਂ ਲਈ ਇਸ ਸੰਦੇਸ਼ ਨੂੰ ਇੱਕ ‘ਬੇਹੱਦ ਜ਼ਰੂਰੀ ਚੇਤਾਵਨੀ’ ਦੱਸਿਆ ਗਿਆ ਹੈ। ਇਹ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ 28 ਫਰਵਰੀ ਨੂੰ ਹੋਏ ਸ਼ੁਰੂਆਤੀ ਹਮਲਿਆਂ ਤੋਂ ਬਾਅਦ ਇਜ਼ਰਾਈਲ, ਅਮਰੀਕਾ ਦੇ ਨਾਲ ਮਿਲ ਕੇ ਈਰਾਨ ਵਿੱਚ ਹਜਾਰਾਂ ਹੀ ਟਿਕਾਣਿਆਂ ‘ਤੇ ਹਮਲੇ ਕਰ ਚੁੱਕਾ ਹੈ।
ਇਜ਼ਰਾਈਲ ਦੀ ਈਰਾਨ ਨੂੰ ਵੱਡੀ ਚੇਤਾਵਨੀ! ਕਿਹਾ “ਅਗਲੇ 12 ਘੰਟੇ ਟ੍ਰੇਨਾਂ ਅਤੇ ਰੇਲਵੇ ਟਰੈਕਾਂ ਤੋਂ ਰਹੋ ਦੂਰ
Total Views: 10 ,
Real Estate



















