ਟਰੰਪ ਦਾ ਈਰਾਨ ਨੂੰ ਮੰਗਲਵਾਰ ਰਾਤ 8 ਵਜੇ ਤੱਕ ਦਾ ਅਲਟੀਮੇਟਮ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਹੋਰਮੁਜ਼ ਜਲਡਮਰੂ ਖੋਲ੍ਹਣ ਲਈ ਇੱਕ ਨਵੀਂ ਅਤੇ ਸਖ਼ਤ ਸਮਾਂ ਸੀਮਾ ਜਾਰੀ ਕੀਤੀ ਹੈ। ਟਰੰਪ ਨੇ ਕਿਹਾ ਹੈ ਈਰਾਨ ਕੋਲ ਮੰਗਲਵਾਰ ਰਾਤ 8 ਵਜੇ ਤੱਕ ਦਾ ਸਮਾਂ ਹੈ। ਜੇਕਰ ਇਸ ਸਮੇਂ ਤੱਕ ਸਮੁੰਦਰੀ ਰਸਤਾ ਨਾ ਖੋਲ੍ਹਿਆ ਗਿਆ, ਤਾਂ ਅਮਰੀਕਾ ਈਰਾਨ ਵਿੱਚ ਭਾਰੀ ਤਬਾਹੀ ਮਚਾ ਦੇਵੇਗਾ।ਟਰੰਪ ਨੇ ਈਰਾਨੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਇਸ ਦਿਨ ਨੂੰ ‘ਪਾਵਰ ਪਲਾਂਟ ਦਿਵਸ’ ਅਤੇ ‘ਪੁਲ ਦਿਵਸ’ ਦਾ ਨਾਂ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮਝੌਤਾ ਨਾ ਹੋਇਆ ਤਾਂ ਅਮਰੀਕੀ ਫੌਜ ਈਰਾਨ ਦੇ ਸਿਵਲ ਬੁਨਿਆਦੀ ਢਾਂਚੇ, ਖਾਸ ਕਰਕੇ ਬਿਜਲੀ ਘਰਾਂ ਅਤੇ ਵੱਡੇ ਪੁਲਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇਗੀ।

Total Views: 8 ,
Real Estate