‘ਸ਼ਰਨਾਰਥੀ ਸਿਸਟਮ’ ਨੂੰ ਸਖ਼ਤ ਕਰਨ ਲਈ ਨਵਾਂ ਐਕਟ ਕੈਨੇਡਾ ਨੇ ਕੀਤਾ ਲਾਗੂ

ਕੈਨੇਡਾ ਸਰਕਾਰ ਨੇ ਪਿਛਲੇ ਹਫ਼ਤੇ ‘ਬਿੱਲ ਸੀ-12’ ਪਾਸ ਕਰ ਕੇ ਨਵਾਂ ਐਕਟ ਤੁਰਤ ਲਾਗੂ ਕਰ ਦਿਤਾ ਹੈ ਜਿਸ ਤਹਿਤ ‘ਸ਼ਰਨਾਰਥੀ ਸਿਸਟਮ’ ਨੂੰ ਸਖ਼ਤ ਕਰਨ ਲਈ ਨਵੀਆਂ ਸ਼ਰਤਾਂ ਲਗਾ ਦਿੱਤੀਆਂ ਹਨ। ਇਸ ਨਵੇਂ ਐਕਟ ਦਾ ਮਕਸਦ ਕੈਨੇਡਾ ’ਚ ਚੱਲ ਰਹੇ ਸ਼ਰਨਾਰਥੀ ਸਿਸਟਮ ਦੀ ਦੁਰਵਰਤੋਂ ਨੂੰ ਰੋਕਣਾ ਹੈ ਕਿਉਂਕਿ ਜਿਨ੍ਹਾਂ ਹਜ਼ਾਰਾਂ ਅਰਜ਼ੀਕਰਤਾਵਾਂ ਨੂੰ ਹੋਰ ਢੰਗ ਵਰਤਣ ਤੋਂ ਸਾਫ਼ ਇਨਕਾਰ ਹੋ ਜਾਂਦਾ ਸੀ, ਉਹ ਸ਼ਰਨ ਲੈਣ ਲਈ ਅਤੇ ਗ਼ਲਤ ਕਾਗ਼ਜ਼ ਬਣਾ ਕੇ ਸ਼ਰਨ ਲੈਣ ਦੀ ਅਰਜ਼ੀ ਦਾਇਰ ਕਰ ਦਿੰਦੇ ਸਨ। ਟੋਰਾਂਟੋ ਤੋਂ ਛਪੀਆਂ ਖ਼ਬਰਾਂ ਅਨੁਸਾਰ ਪਿਛਲੇ 3 ਸਾਲਾਂ ’ਚ ਸ਼ਰਨਾਰਥੀ ਸਿਸਟਮ ਤਹਿਤ 2023 ’ਚ 11260 ਅਰਜ਼ੀਆਂ ਪ੍ਰਾਪਤਾ ਹੋਈਆਂ, ਇਹ ਗਿਣਤੀ 2024 ’ਚ ਵੱਧ ਕੇ 32,280 ਹੋਈ ਅਤੇ ਪਿਛਲੇ ਸਾਲ ਅਰਜ਼ੀ ਕਰਤਾ ਹੋਰ ਵੱਧ ਗਏ ਅਤੇ ਸਰਕਾਰ ਨੇ ਇਸ ’ਤੇ ਰੋਕ ਲਾਉਣ ਲਈ ਨਵੇਂ ਨਿਯਮ ਲਾਗੂ ਕਰ ਦਿਤੇ।ਅਪਲਾਈ ਕਰਨ ਵਾਸਤੇ ਤੈਅ ਕੀਤੀਆਂ ਨਵੀਂਆਂ ਸ਼ਰਤਾਂ ’ਚ 24 ਜੂਨ ,2020 ਤੋਂ ਬਾਅਦ ਕੈਨੇਡਾ ਪਹੁੰਚੇ ਸੈਲਾਨੀ, ਵਿਜ਼ਟਰ, ਵਿਦਿਆਰਥੀ ਜਾਂ ਹੋਰ ਵਿਅਕਤੀ ਜਾਂ ਅਰਜ਼ੀਕਰਤਾ ਦਾ ਕੇਸ ‘ਇਮੀਗ੍ਰੇਸ਼ਨ ਰਿਫ਼ਿਊਜੀ ਬੋਰਡ (ਆਈਆਰਬੀ) ਨੂੰ ਨਹੀਂ ਭੇਜਿਆ ਜਾਵੇਗਾ।

Total Views: 12 ,
Real Estate