Artemis II ਮਿਸ਼ਨ: ਚੰਦਰਮਾ ਮਿਸ਼ਨ ਲਾਂਚ

ਪੰਜਾਹ ਸਾਲਾਂ ਤੋਂ ਵੱਧ ਸਮੇਂ ਬਾਅਦ, ਚੰਦਰਮਾ ਲਈ ਨਾਸਾ ਦਾ ਪਹਿਲਾ ਮਿਸ਼ਨ ਲਾਂਚ ਹੋ ਗਿਆ ਹੈ ਅਤੇ ਪੁਲਾੜ ਯਾਨ ਹੁਣ ਧਰਤੀ ਦੇ ਦੁਆਲੇ ਚੱਕਰ ਲਗਾ ਰਿਹਾ ਹੈ।ਅਗਲੇ 24 ਘੰਟਿਆਂ ਲਈ ਇਹ ਪੁਲਾੜ ਯਾਨ ਧਰਤੀ ਦੇ ਦੁਆਲੇ ਚੱਕਰ ਲਗਾਉਂਦਾ ਰਹੇਗਾ ਤਾਂ ਕਿ ਚਾਲਕ ਦਲ ਜਾਂਚ ਕਰ ਸਕੇ ਕਿ ਸਭ ਕੁਝ ਠੀਕ ਹੈ ਅਤੇ ਫਿਰ ਇਸਨੂੰ ਚੰਦਰਮਾ ਵੱਲ ਜਾਣ ਲਈ ਹਰੀ ਝੰਡੀ ਮਿਲ ਜਾਵੇਗੀ।ਆਰਟੇਮਿਸ II ਮਿਸ਼ਨ ਲਈ ਰਾਕੇਟ ਨੇ ਸਥਾਨਕ ਸਮੇਂ ਅਨੁਸਾਰ ਬੁੱਧਵਾਰ (ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ) ਕੇਪ ਕੈਨੇਵਰਲ, ਫਲੋਰੀਡਾ ਵਿਖੇ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰੀ।10 ਦਿਨਾਂ ਦੇ ਆਰਟੇਮਿਸ II ਮਿਸ਼ਨ ਦੌਰਾਨ, ਪੁਲਾੜ ਯਾਤਰੀ ਚੰਦਰਮਾ ਦੀ ਸਤ੍ਹਾ ‘ਤੇ ਨਹੀਂ ਉਤਰਨਗੇ; ਇਸ ਦੀ ਬਜਾਏ ਚੰਦਰਮਾ ਦੀ ਪਰਿਕਰਮਾ ਕਰਦੇ ਹੋਏ ਧਰਤੀ ਤੋਂ ਓਨੀ ਦੂਰ ਜਾਣਗੇ, ਜਿੰਨਾ ਅਜੇ ਤੱਕ ਕੋਈ ਨਹੀਂ ਗਿਆ।ਮਿਸ਼ਨ ਚਾਲਕ ਦਲ ਵਿੱਚ ਤਿੰਨ ਅਮਰੀਕੀ ਪੁਲਾੜ ਯਾਤਰੀ – ਰੀਡ ਵਾਈਜ਼ਮੈਨ, ਕ੍ਰਿਸਟੀਨ ਕੋਚ ਅਤੇ ਵਿਕਟਰ ਗਲੋਵਰ ਅਤੇ ਇੱਕ ਕੈਨੇਡੀਅਨ ਪੁਲਾੜ ਯਾਤਰੀ – ਜੇਰੇਮੀ ਹੈਨਸਨ ਸ਼ਾਮਲ ਹਨ।

Real Estate