ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, 18 ਮੌਤਾਂ

ਤੁਰਕੀ ਦੇ ਸਮੁੰਦਰੀ ਤੱਟ ਨੇੜੇ ਰਬੜ ਦੀ ਇਕ ਕਿਸ਼ਤੀ ਪਲਟਣ ਕਾਰਨ 18 ਪ੍ਰਵਾਸੀਆਂ ਦੀ ਮੌਤ ਹੋ ਗਈ ਹੈ। ਇਹ ਦਰਦਨਾਕ ਹਾਦਸਾ ਤੁਰਕੀ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਬੋਡਰਮ ਦੇ ਤੱਟ ਤੋਂ ਕੁੱਝ ਦੂਰ ਏਜੀਅਨ ਸਾਗਰ ਵਿਚ ਵਾਪਰਿਆ।ਚੰਗੀ ਗੱਲ ਇਹ ਰਹੀ ਕਿ ਘੱਟੋ-ਘੱਟ 21 ਪ੍ਰਵਾਸੀਆਂ ਨੂੰ ਬਚਾ ਲਿਆ ਗਿਆ। ਤੁਰਕੀ ਕੋਸਟ ਗਾਰਡ ਕਮਾਂਡ ਅਨੁਸਾਰ ਦਰਜਨਾਂ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਸ ਕਿਸ਼ਤੀ ਨੇ ਰੁਕਣ ਦੇ ਵਾਰ-ਵਾਰ ਦਿਤੇ ਗਏ ਇਸ਼ਾਰਿਆਂ ਨੂੰ ਅਣਗੌਲਿਆ ਕਰ ਦਿਤਾ ਅਤੇ ਤੇਜ਼ ਰਫ਼ਤਾਰ ਨਾਲ ਭੱਜਣ ਦੀ ਕੋਸ਼ਿਸ਼ ਕੀਤੀ।ਕੋਸਟ ਗਾਰਡ ਵਲੋਂ ਕੀਤੇ ਗਏ ਪਿੱਛੇ ਦੌਰਾਨ, ਕਿਸ਼ਤੀ ਖ਼ਰਾਬ ਸਮੁੰਦਰੀ ਹਾਲਾਤ ਕਾਰਨ ਪਾਣੀ ਨਾਲ ਭਰਨੀ ਸ਼ੁਰੂ ਹੋ ਗਈ ਅਤੇ ਅੰਤ ਵਿਚ ਪਲਟ ਗਈ। ਹਾਦਸੇ ਤੋਂ ਤੁਰਤ ਬਾਅਦ ਕੋਸਟ ਗਾਰਡ ਦੀਆਂ ਬਚਾਅ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ 21 ਪ੍ਰਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਦਕਿ 18 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

Total Views: 2 ,
Real Estate