ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਤੇਲ ਸੰਕਟ ਦੇ ਮੱਦੇਨਜ਼ਰ ਦੇਸ਼ ਨੂੰ ਇਕ ਵਿਰਲਾ ਸੰਬੋਧਨ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਸੰਭਵ ਹੋਵੇ ਤਾਂ ਕਾਰਾਂ ਦੀ ਬਜਾਏ ਜਨਤਕ ਆਵਾਜਾਈ ਵਰਤਣ, ਪਰ ਜੀਵਨ ਨੂੰ ਆਮ ਦੀ ਤਰ੍ਹਾਂ ਜਾਰੀ ਰੱਖਣ।ਅਲਬਾਨੀਜ਼ ਨੇ ਕਿਹਾ, ‘‘ਇਹ ਸਮੇਂ ਅਨਿਸ਼ਚਿਤ ਹਨ, ਪਰ ਮੈਂ ਪੂਰੀ ਤਰ੍ਹਾਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਅਸੀਂ ਇਨ੍ਹਾਂ ਚੁਨੌਤੀ ਆਂ ਦਾ ਸਾਹਮਣਾ ਆਸਟ੍ਰੇਲੀਆਈ ਢੰਗ ਨਾਲ ਕਰਾਂਗੇ। ਇਕੱਠੇ ਕੰਮ ਕਰਦੇ ਹੋਏ ਅਤੇ ਇਕ ਦੂਜੇ ਦੀ ਸੰਭਾਲ ਕਰਦੇ ਹੋਏ।’’ ਉਨ੍ਹਾਂ ਕਿਹਾ ਕਿ ਇਹ ਜੰਗ ਵੱਡਾ ਆਰਥਕ ਝਟਕਾ ਹੈ ਜੋ ਆਉਣ ਵਾਲੇ ਕਈ ਮਹੀਨਿਆਂ ਤਕ ਮਹਿਸੂਸ ਹੁੰਦਾ ਰਹੇਗਾ।ਪਰ ਉਨ੍ਹਾਂ ਨੇ ਲੋਕਾਂ ਨੂੰ ਈਸਟਰ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ‘‘ਜਦੋਂ ਤੁਸੀਂ ਸਫ਼ਰ ’ਤੇ ਜਾਓ, ਜਿੰਨਾ ਲੋੜੀਂਦਾ ਹੈ ਉਨਾ ਹੀ ਈਂਧਣ ਭਰੋ। ਹੋਰਾਂ ਬਾਰੇ ਸੋਚੋ, ਖ਼ਾਸਕਰ ਪਿੰਡਾਂ ਅਤੇ ਜ਼ਰੂਰੀ ਉਦਯੋਗਾਂ ਬਾਰੇ।’’ਸਰਕਾਰ ਨੇ ਤਿੰਨ ਮਹੀਨਿਆਂ ਲਈ ਤੇਲ ’ਤੇ ਮਾਲੀਆ ਅੱਧਾ ਕਰ ਦਿਤਾ ਹੈ ਅਤੇ ਟਰੱਕਾਂ ਲਈ ਸੜਕ ਪ੍ਰਯੋਗ ਟੈਕਸ ਨੂੰ ਹਟਾ ਦਿਤਾ ਹੈ। ਅਲਬਾਨੀਜ਼ ਨੇ ਭਰੋਸਾ ਦਿਤਾ ਕਿ ਆਸਟਰੇਲੀਆ ਕੋਲ 30 ਦਿਨਾਂ ਦਾ ਡੀਜ਼ਲ, 39 ਦਿਨਾਂ ਦਾ ਪਟਰੌਲ ਅਤੇ 30 ਦਿਨਾਂ ਦਾ ਜੈੱਟ ਫਿਊਲ ਭੰਡਾਰ ਮੌਜੂਦ ਹੈ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਤੇਲ ਦੀ ਬਚਤ ਕਰਨ ਲਈ ਕਿਹਾ
Total Views: 3 ,
Real Estate
















