ਇਰਾਨ : ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗੇਸ ਮੁਹੰਮਦੀ ਨੂੰ ਪਿਆ ਦਿਲ ਦਾ ਦੌਰਾ

ਇਰਾਨ ਦੀ ਜੇਲ ਵਿਚ ਬੰਦ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਦਿਲ ਦਾ ਦੌਰਾ ਪੈਣ ਦੀਆਂ ਖਬਰਾਂ ਹਨ। ਨਰਗਿਸ ਨੂੰ ਆਜ਼ਾਦ ਕਰੋ ਗਠਜੋੜ ਮੁਹਿੰਮ ਟੀਮ ਦੇ ਇਕ ਬਿਆਨ ਅਨੁਸਾਰ, ਮੁਹੰਮਦੀ ਦੀ ਕਾਨੂੰਨੀ ਟੀਮ, ਇਕ ਪਰਿਵਾਰਕ ਮੈਂਬਰ ਦੇ ਨਾਲ, 29 ਮਾਰਚ ਨੂੰ ਜ਼ੰਜਾਨ ਜੇਲ ਵਿਚ ਉਸ ਨੂੰ ਮਿਲਣ ਗਈ ਸੀ। ਇਸ ਨੇ ਇਕ ਬਿਆਨ ਵਿਚ ਕਿਹਾ, ‘‘ਉਸ ਦੀ ਸਿਹਤ ਬਹੁਤ ਖਰਾਬ ਸੀ, ਅਤੇ ਭਾਰ ਘਟ ਗਿਆ ਸੀ। ਉਹ ਬਹੁਤ ਪੀਲੀ ਅਤੇ ਕਮਜ਼ੋਰ ਵਿਖਾਈ ਦੇ ਰਹੀ ਸੀ।’’ ਫਿਰ ਉਸ ਦੇ ਸਾਥੀ ਕੈਦੀਆਂ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਉਹ 24 ਮਾਰਚ ਨੂੰ ਅਪਣੇ ਬਿਸਤਰੇ ਉਤੇ ਬੇਹੋਸ਼ ਪਾਈ ਗਈ ਸੀ। ਬਿਆਨ ਵਿਚ ਕਿਹਾ ਗਿਆ ਹੈ, ‘‘ਇਸ ਮੈਡੀਕਲ ਐਮਰਜੈਂਸੀ ਅਤੇ ਦਿਲ ਦੇ ਦੌਰੇ ਦੇ ਸਪੱਸ਼ਟ ਸੰਕੇਤਾਂ ਦੇ ਬਾਵਜੂਦ, ਅਧਿਕਾਰੀਆਂ ਨੇ ਮੁਹੰਮਦੀ ਨੂੰ ਹਸਪਤਾਲ ਵਿਚ ਦਾਖ਼ਲ ਕਰਨ ਜਾਂ ਉਸ ਨੂੰ ਕਿਸੇ ਮਾਹਰ ਕੋਲ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ।

Total Views: 56 ,
Real Estate