ਇਰਾਨੀ ਫ਼ੌਜ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ 1 ਅਪ੍ਰੈਲ ਤੋਂ ਖੇਤਰ ਵਿਚ ਅਮਰੀਕੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਣਗੇ ਜੋ ਤਹਿਰਾਨ ਉਤੇ ਹਮਲਿਆਂ ’ਚ ਮਦਦ ਕਰਦੀਆਂ ਰਹੀਆਂ ਹਨ।ਰਾਇਟਰਜ਼ ਦੀ ਖਬਰ ਮੁਤਾਬਕ ਆਈ.ਆਰ.ਜੀ.ਸੀ. ਦੀ ਧਮਕੀ ਵਿਚ ਸੂਚੀਬੱਧ 18 ਕੰਪਨੀਆਂ ਵਿਚ ਗੂਗਲ, ਮਾਈਕ੍ਰੋਸਾਫਟ, ਐਪਲ, ਇੰਟੈਲ, ਆਈ.ਬੀ.ਐਮ., ਟੈਸਲਾ ਅਤੇ ਬੋਇੰਗ ਸ਼ਾਮਲ ਹਨ। ਆਈ.ਆਰ.ਜੀ.ਸੀ. ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਨੂੰ 1 ਅਪ੍ਰੈਲ ਨੂੰ ਤਹਿਰਾਨ ਦੇ ਸਮੇਂ ਮੁਤਾਬਕ ਰਾਤ 8 ਵਜੇ ਤੋਂ ਇਰਾਨ ਵਿਚ ਹਰ ਅਤਿਵਾਦੀ ਕਾਰਵਾਈ ਦੇ ਬਦਲੇ ਵਿਚ ਅਪਣੀਆਂ ਇਕਾਈਆਂ ਦੇ ਤਬਾਹ ਹੋਣ ਦੀ ਉਮੀਦ ਕਰਨੀ ਚਾਹੀਦੀ ਹੈ।
Total Views: 39 ,
Real Estate

















