ਪੰਜਾਬ ਦੇ ਕਈ ਹਿੱਸਿਆਂ ’ਚ ਤੇਜ਼ ਹਵਾਵਾਂ ਨਾਲ ਪਏ ਮੀਂਹ ਤੇ ਗੜ੍ਹੇਮਾਰੀ ਕਾਰਨ ਕਣਕ ਦਾ ਵੱਡਾ ਨੁਕਸਾਨ ਹੋਇਆ ਹੈ। ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ ਕੁਦਰਤ ਦੀ ਮਾਰ ਪਈ ਹੈ। ਮਾਨਸਾ ਨੇੜੇ ਗੜ੍ਹੇਮਾਰੀ ਨਾਲ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਧਰਤੀ ’ਤੇ ਵਿਛ ਗਈ।ਇਸ ਨਾਲ ਅੱਜ ਤੋਂ ਸ਼ੁਰੂ ਹੋਣ ਵਾਲੀ ਕਣਕ ਖ਼ਰੀਦ ਦਾ ਕੰਮ ਵੀ ਪ੍ਰਭਾਵਤ ਹੋਵੇਗਾ ਅਤੇ ਕਣਕ ਦਾ ਝਾੜ ਘਟਣ ਦਾ ਵੀ ਅਨੁਮਾਨ ਹੈ। ਮੌਸਮ ਵਿਭਾਗ ਵਲੋਂ ਅਗਲੇ 36 ਘੰਟਿਆਂ ਦੌਰਾਨ ਵੀ ਮਾਲਵਾ ਖੇਤਰ ਵਿਚ ਮੀਂਹ ਤੇ ਝੱਖੜ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬੀਤੇ ਦਿਨ ਪਏ ਮੀਂਹ ਨਾਲ ਅਗੇਤੀਆਂ ਕਣਕਾਂ ਦੇ ਨਾਲ-ਨਾਲ ਪਿਛੇਤੀਆਂ ਕਣਕਾਂ ਵੀ ਡਿੱਗੀਆਂ ਹਨ। ਪਿਛਲੇ ਦਿਨਾਂ ਵਿਚ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਪਏ ਬੇਮੌਸਮੀ ਮੀਂਹ ਕਾਰਨ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਖੇਤੀ ਵਿਭਾਗ ਦੇ ਅਧਿਕਾਰੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਾਰਵਾਈ ਵੀ ਕਰ ਰਹੇ ਹਨ, ਪਰ ਮੌਸਮ ਦੀ ਖ਼ਰਾਬੀ ਕਾਰਨ ਮੀਂਹ ਤੇ ਤੇਜ਼ ਹਵਾਵਾਂ ਦਾ ਸਿਲਸਿਲਾ ਜਾਰੀ ਰਹਿਣ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ। ਮੰਡੀਆਂ ਵਿਚ ਆਉਣ ਵਾਲੀ ਫ਼ਸਲ ਵੀ ਕੁਦਰਤੀ ਆਫ਼ਤਾਂ ਦੀ ਮਾਰ ਵਿਚ ਆਵੇਗੀ। ਅੱਜ ਸ਼ਾਮ ਨੂੰ ਬਠਿੰਡਾ ਦਿਹਾਤੀ ਦੇ ਕਈਪਿੰਡਾਂ ਵਿਚ ਤੇਜ਼ ਹਵਾਵਾਂ ਨਾਲ ਗੜੇ੍ਹਮਾਰੀ ਹੋਈ ਹੈ। ਬੇਮੌਸਮੀ ਬਰਸਾਤ ਨਾਲ ਹੋਈ ਗੜੇਮਾਰੀ ਅਤੇ ਚਲੀਆਂ ਤੇਜ਼ ਹਵਾਵਾਂ ਨੇ ਪੱਕਣ ਕਿਨਾਰੇ ਖੜੀ ਕਣਕ ਨੂੰ ਜ਼ਮੀਨ ’ਤੇ ਵਿਛਾ ਦਿਤਾ ਜਿਸ ਨਾਲ ਕਿਸਾਨਾਂ ਦੇ ਸਾਹ ਸੁਤੇ ਗਏ।
ਪੱਕੀਆਂ ਫ਼ਸਲਾਂ ਤੇ ਗੜ੍ਹੇਮਾਰੀ
Total Views: 40 ,
Real Estate



















