28 ਮਾਰਚ 2026 – ਬਰੈਂਪਟਨ ਦੇ ਗੁਰਅੰਮ੍ਰਿਤ ਸਿੱਧੂ (62) ਨੇ 26 ਮਾਰਚ 2026 ਨੂੰ ਲਾਸ ਏਂਜਲਸ ਦੀ ਅਮਰੀਕੀ ਫੈਡਰਲ ਅਦਾਲਤ ਵਿੱਚ ਆਪਣੇ ਤੇ ਲੱਗੇ ਇੱਕ ਵੱਡੀ ਡਰੱਗ ਤਸਕਰੀ ਗਿਰੋਹ ਦੀ ਅਗਵਾਈ ਦੇ ਦੋਸ਼ ਮੰਨ ਲਏ ਹਨ। ਉਸਨੇ 2020 ਤੋਂ 2023 ਤੱਕ ਇੱਕ ਡਰੱਗ ਤਸਕਰੀ ਨੈੱਟਵਰਕ ਦੀ ਅਗਵਾਈ ਕੀਤੀ, ਜਿਸ ਵਿੱਚ ਅਮਰੀਕਾ ਤੋਂ ਕੈਨੇਡਾ ਵਿੱਚ ਟਰੱਕਾਂ ਰਾਹੀਂ ਡਰੱਗ ਭੇਜੇ ਜਾਂਦੇ ਸਨ। ਇਸ ਵਿੱਚ ਖਾਸ ਤੌਰ ਸਤੰਬਰ-ਅਕਤੂਬਰ 2022 ਵਿੱਚ 8 ਵੱਖ-ਵੱਖ ਲੋਡਾਂ ਵਿੱਚ ਲਗਭਗ 523 ਕਿਲੋਗ੍ਰਾਮ ਮੈਥੈਂਫੇਟਾਮਾਈਨ ਅਤੇ 347 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਹੋਈ, ਜਿਸਦੀ ਕੀਮਤ ਅਮਰੀਕੀ ਡਾਲਰ ਵਿੱਚ ਲਗਭਗ 15-17 ਮਿਲੀਅਨ ਡਾਲਰ ਸੀ।ਉਸਨੂੰ ਅਕਤੂਬਰ 2024 ਵਿੱਚ ਕੈਨੇਡਾ ਤੋਂ ਅਮਰੀਕਾ ਹਵਾਲੇ ਕੀਤਾ ਗਿਆ ਸੀ ਅਤੇ ਉਦੋਂ ਤੋਂ ਫੈਡਰਲ ਹਿਰਾਸਤ ਵਿੱਚ ਹੈ। ਉਸ ਨੂੰ ਹੁਣ 9 ਜੁਲਾਈ 2026 ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਘੱਟੋ-ਘੱਟ 20 ਸਾਲ ਦੀ ਤੇ ਵੱਧ ਤੋਂ ਵੱਧ ਉਮਰ ਕੈਦ ਤੱਕ ਹੋ ਸਕਦੀ ਹੈ।
Total Views: 15 ,
Real Estate



















