ਲੋਕ ਸਭਾ ਦੀਆਂ ਸੀਟਾਂ 543 ਤੋਂ ਵਧਾ ਕੇ 816 ਕਰਨ ਦੀ ਯੋਜਨਾ

ਕੇਂਦਰ ਸਰਕਾਰ ਨੇ ਔਰਤਾਂ ਲਈ ਰਾਖਵਾਂਕਰਨ ਕਾਨੂੰਨ (ਨਾਰੀ ਸ਼ਕਤੀ ਵੰਦਨ ਐਕਟ) ਨੂੰ ਲਾਗੂ ਕਰਨ ਲਈ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਸੀਟਾਂ ਵਿਚ ਵਾਧਾ ਕਰਨ ਦਾ ਸੁਝਾਅ ਦਿਤਾ ਹੈ। 2011 ਦੀ ਮਰਦਮਸ਼ੁਮਾਰੀ ਦੇ ਅਧਾਰ ਉਤੇ ਲੋਕ ਸਭਾ ਦੀਆਂ ਸੀਟਾਂ 543 ਤੋਂ ਵਧਾ ਕੇ 816 ਕਰਨ ਦੀ ਯੋਜਨਾ ਹੈ, ਜਿਨ੍ਹਾਂ ’ਚੋਂ 273 ਸੀਟਾਂ ਔਰਤਾਂ ਲਈ ਰਾਖਵਾਂ ਹੋਣਗੀਆਂ।ਇਸ ਮਾਮਲੇ ਉਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਈ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਮੀਟਿੰਗ ਕੀਤੀ। ਇਕ ਵਿਰੋਧੀ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ, ‘‘ਸਾਨੂੰ ਦਸਿਆ ਗਿਆ ਕਿ ਹਰ ਤੀਜੀ ਸੀਟ ਔਰਤਾਂ ਲਈ ਹੋ ਸਕਦੀ ਹੈ। ਇਹ ਫੈਸਲਾ ਲਾਟਰੀ ਪ੍ਰਣਾਲੀ ਰਾਹੀਂ ਹੋਵੇਗਾ।’’
ਉੱਤਰ ਪ੍ਰਦੇਸ਼ ਵਿਚ ਸੀਟਾਂ 80 ਤੋਂ ਵਧਾ ਕੇ 120 ਕਰਨ ਦਾ ਪ੍ਰਸਤਾਵ ਹੈ। ਸਰਕਾਰ ਸੰਭਵ ਹੈ ਕਿ ਇਸ ਸੰਵਿਧਾਨੀ ਸੋਧ ਨੂੰ ਮੌਜੂਦਾ ਸੈਸ਼ਨ ਵਿਚ ਹੀ ਲਿਆਵੇ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਵੀ ਇਸ ਮਾਮਲੇ ਉਤੇ ‘ਇੰਡੀਆ’ ਬਲਾਕ ਦੇ ਨੇਤਾਵਾਂ ਦੀ ਮੀਟਿੰਗ ਸੱਦੀ ਹੈ। ਖੜਗੇ ਨੇ ਕਿਹਾ, ‘‘ਇਹ ਸਿਰਫ਼ ਔਰਤਾਂ ਦੀ ਹਿੱਸੇਦਾਰੀ ਨਹੀਂ, ਸਗੋਂ ਲੋਕਤੰਤਰ ਦੀ ਮਜ਼ਬੂਤੀ ਦਾ ਮਾਮਲਾ ਹੈ।’’

Total Views: 50 ,
Real Estate