ਇਜ਼ਰਾਈਲ ਨੇ ਇਰਾਨ ਦੀ ਰਾਜਧਾਨੀ ਤਹਿਰਾਨ ਤੇ ਹੋਰ ਸ਼ਹਿਰਾਂ ’ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਿਸ ਕਾਰਨ ਕਈ ਥਾਈਂ ਅੱਗ ਲੱਗ ਗਈ। ਇਸ ਵੇਲੇ ਤਹਿਰਾਨ ਤੇ ਹੋਰ ਸ਼ਹਿਰਾਂ ਵਿਚ ਧੂੰਏਂ ਦੇ ਬੱਦਲ ਦੇਖੇ ਜਾ ਰਹੇ ਹਨ। ਇਹ ਹਮਲਾ ਅਮਰੀਕਾ ਨਾਲ ਪ੍ਰਮਾਣੂ ਮਾਮਲੇ ’ਤੇ ਕੀਤੀ ਗਈ ਗੱਲਬਾਤ ਦਰਮਿਆਨ ਹੀ ਕੀਤਾ ਗਿਆ ਹੈ।ਇਜ਼ਰਾਈਲ ਨੇ ਇਹ ਹਮਲਾ ਅਮਰੀਕਾ ਦੇ ਸਹਿਯੋਗ ਨਾਲ ਕੀਤਾ ਹੈ। ਇਸ ਦੌਰਾਨ ਇਰਾਨ ’ਤੇ ਕਈ ਮਿਜ਼ਾਈਲਾਂ ਦਾਗੀਆਂ ਗਈਆਂ। ਇਸ ਤੋਂ ਬਾਅਦ ਸੁਪਰੀਮ ਆਗੂ ਖਾਮੇਨੇਈ ਨੂੰ ਸੁਰੱਖਿਅਤ ਥਾਂ ’ਤੇ ਭੇਜਿਆ ਗਿਆ ਹੈ। ਇਹ ਹਮਲਾ ਭਾਰਤੀ ਸਮੇਂ ਅਨੁਸਾਰ ਸਵੇਰ ਵੇਲੇ ਕੀਤਾ ਗਿਆ। ਇਸ ਤੋਂ ਬਾਅਦ ਇਰਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਤੇ ਏਅਰਸਪੇਸ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ। ਇਸ ਦੌਰਾਨ ਖਾਮੇਨੇਈ ਦੇ ਦਫ਼ਤਰ ਨੇੜੇ ਵੀ ਹਮਲਾ ਕੀਤਾ ਗਿਆ। ਇਸ ਦੌਰਾਨ ਕਈ ਸ਼ਹਿਰਾਂ ਵਿਚ ਧਮਾਕੇ ਸੁਣਾਈ ਦਿੱਤੇ।
Total Views: 39 ,
Real Estate
















