ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੇ ਟੈਰਿਫਾਂ ਰੱਦ

ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਵਿਆਪਕ ਟੈਰਿਫਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ। ਅਦਾਲਤ ਨੇ ਇਹ ਫੈਸਲਾ 6-3 ਦੇ ਬਹੁਮਤ ਨਾਲ ਸੁਣਾਇਆ ਹੈ।ਅਮਰੀਕਾ ਵਿੱਚ ਨਿਆਂਪਾਲਿਕਾ ਅਤੇ ਰਾਸ਼ਟਰਪਤੀ ਭਵਨ (ਵਾਈਟ ਹਾਊਸ) ਵਿਚਾਲੇ ਇੱਕ ਵੱਡੀ ਜੰਗ ਛਿੜ ਗਈ ਹੈ।ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਸਪੱਸ਼ਟ ਕੀਤਾ ਕਿ ਅਮਰੀਕੀ ਸੰਵਿਧਾਨ ਰਾਸ਼ਟਰਪਤੀ ਨੂੰ ਸਿੱਧੇ ਤੌਰ ‘ਤੇ ਨਵੇਂ ਟੈਕਸ ਜਾਂ ਟੈਰਿਫ ਲਗਾਉਣ ਦਾ ਅਧਿਕਾਰ ਨਹੀਂ ਦਿੰਦਾ। ਅਦਾਲਤ ਅਨੁਸਾਰ ਟੈਕਸ ਅਤੇ ਟੈਰਿਫ ਨਿਰਧਾਰਤ ਕਰਨ ਦੀ ਸ਼ਕਤੀ ਸਿਰਫ਼ ਅਮਰੀਕੀ ਕਾਂਗਰਸ (ਸੰਸਦ) ਕੋਲ ਹੈ। ਰਾਸ਼ਟਰਪਤੀ ਵੱਲੋਂ ਲਗਾਏ ਗਏ ਮੌਜੂਦਾ ਟੈਰਿਫ ਕਾਨੂੰਨੀ ਦਾਇਰੇ ਤੋਂ ਬਾਹਰ ਹਨ।

Total Views: 27 ,
Real Estate