ਇੰਡੀਆਨਾ ‘ਚ 3 ਗੱਡੀਆਂ ਦੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ ,25 ਸਾਲਾ ਭਾਰਤੀ ਗ੍ਰਿਫ਼ਤਾਰ

25-year-old Indian Sukhdeep Singh arrested for crashing three vehicles with truck in Indianaਅਮਰੀਕਾ ਦੇ ਇੰਡੀਆਨਾ ਵਿੱਚ ਟਰੱਕ ਨਾਲ ਤਿੰਨ ਗੱਡੀਆਂ ਨੂੰ ਟੱਕਰ ਮਾਰਨ ਦੇ ਜੁਰਮ ਵਿੱਚ 25 ਸਾਲਾ ਭਾਰਤੀ ਸੁਖਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹਾਦਸੇ ਵਿੱਚ 64 ਸਾਲਾ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ। ICE (ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ) ਨੇ ਸੁਖਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਕਿਉਂਕਿ ਉਹ ਨਾ ਸਿਰਫ਼ ਗ਼ਲਤ ਤਰੀਕੇ ਨਾਲ ਗੱਡੀ ਚਲਾ ਰਿਹਾ ਸੀ, ਸਗੋਂ ਉਸ ਕਾਰਨ ਇੱਕ ਜਾਨ ਵੀ ਚਲੀ ਗਈ। ਸੁਖਦੀਪ ਇੰਡੀਆਨਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ। ਇਹ ਹਾਦਸਾ 18 ਫਰਵਰੀ ਨੂੰ ਇੰਡੀਆਨਾਪੋਲਿਸ ਦੇ ਪੱਛਮ ਵਿੱਚ ਸਥਿਤ ਹੈਂਡਰਿਕਸ ਕਾਉਂਟੀ ਦੇ ਇੱਕ ਦਿਹਾਤੀ ਚੌਰਾਹੇ ‘ਤੇ ਵਾਪਰਿਆ ਸੀ।

Total Views: 37 ,
Real Estate