ਸੁਪਰੀਮ ਕੋਰਟ ਨੇ ਹਾਲ ਹੀ ਵਿਚ ਇਕ ਮਹੱਤਵਪੂਰਨ ਹੁਕਮ ਜਾਰੀ ਕੀਤਾ ਹੈ ਜਿਸ ਅਨੁਸਾਰ ਪੈਕ ਕੀਤੇ ਖਾਣੇ ਦੇ ਪੈਕੇਟਾਂ ਦੇ ਸਾਹਮਣੇ (ਫਰੰਟ-ਆਫ-ਪੈਕ) ਲੇਬਲਿੰਗ ਲਾਜ਼ਮੀ ਕੀਤੀ ਜਾ ਸਕਦੀ ਹੈ। ਇਸ ਲੇਬਲਿੰਗ ਨਾਲ ਖਰੀਦਦਾਰਾਂ ਨੂੰ ਪੈਕੇਟ ਦੇ ਅੱਗੇ ਹੀ ਸਪਸ਼ਟ ਤੌਰ ’ਤੇ ਵਿਖਾ ਇਆ ਜਾਵੇਗਾ ਕਿ ਉਸ ਖਾਣੇ ਵਿਚ ਕਿੰਨੀ ਸ਼ੱਕਰ, ਨਮਕ ਅਤੇ ਚਰਬੀ ਮੌਜੂਦ ਹੈ।ਇਸ ਨਾਲ ਲੋਕ ਤੁਰਤ ਸਮਝ ਸਕਣਗੇ ਕਿ ਖਾਣਾ ਸਿਹਤਮੰਦ ਹੈ ਜਾਂ ਨਹੀਂ। ਡਾ. ਨਰਿੰਦਰ ਕੁਮਾਰ ਸਿੰਗਲਾ, ਪਿ੍ਰੰਸੀਪਲ ਕਨਸਲਟੈਂਟ, ਸ੍ਰੀ ਬਾਲਾਜੀ ਐਕਸ਼ਨ ਮੈਡੀਕਲ ਇੰਸਟੀਚਿਊਟ ਨੇ ਕਿਹਾ, ‘‘ਫਰੰਟ-ਆਫ-ਪੈਕ ਲੇਬਲਿੰਗ ਲੋਕਾਂ ਨੂੰ ਸਿਹਤਮੰਦ ਚੋਣਾਂ ਕਰਨ ਵਿਚ ਮਦਦ ਕਰੇਗੀ ਅਤੇ ਮੋਟਾਪਾ, ਡਾਇਬਟੀਜ਼ ਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾ ਸਕਦੀ ਹੈ।’’ ਸੁਪਰੀਮ ਕੋਰਟ ਨੇ ਐਫ਼.ਐੱਸ.ਐੱਸ.ਏ.ਆਈ. ਅਤੇ ਕੇਂਦਰ ਸਰਕਾਰ ਨੂੰ ਹੁਕਮ ਦਿਤਾ ਹੈ ਕਿ ਇਸ ਪ੍ਰਣਾਲੀ ਨੂੰ ਗੰਭੀਰਤਾ ਨਾਲ ਲਾਗੂ ਕਰਨ ’ਤੇ ਵਿਚਾਰ ਕੀਤਾ ਜਾਵੇ।ਜੇ ਇਹ ਲੇਬਲਿੰਗ ਲਾਗੂ ਹੋ ਜਾਂਦੀ ਹੈ ਤਾਂ ਲੋਕ ਇਕ ਨਜ਼ਰ ਵਿਚ ਹੀ ਜਾਣ ਸਕਣਗੇ ਕਿ ਖਾਣਾ “ਹਰਾ’’ (ਸਿਹਤਮੰਦ) ਹੈ ਜਾਂ “ਲਾਲ’’ (ਗ਼ੈਰਸਿਹਤਮੰਦ)।
‘ਭੋਜਨ ਸਿਹਤਮੰਦ ਹੈ ਜਾਂ ਨਹੀਂ’ ਪੈਕੇਟ ਉਤੇ ਲਿਖਣਾ ਪਵੇਗਾ
Total Views: 31 ,
Real Estate



















