ਆਸਟ੍ਰੇਲੀਆ ਵਿਚ ਸਿੱਖ ਨੌਜਵਾਨ ‘ਤੇ ਨਸਲੀ ਹਮਲਾ

ਆਸਟ੍ਰੇਲੀਆ ਦੇ ਜੀਲੌਂਗ ਸ਼ਹਿਰ ਦੇ ਕੋਰਿਓ ਇਲਾਕੇ ਵਿਚ 22 ਸਾਲ ਦੇ ਇਕ ਭਾਰਤੀ ਮੂਲ ਦੇ ਸਿੱਖ ਨਰਸ ਹਰਮਨਪ੍ਰੀਤ ਸਿੰਘ ’ਤੇ ਨਸਲੀ ਹਮਲਾ ਹੋਇਆ। ਜਿਮ ਤੋਂ ਬਾਹਰ ਨਿਕਲਦੇ ਸਮੇਂ ਤਿੰਨ ਲੋਕਾਂ ਨੇ ਉਸਨੂੰ ਘੇਰ ਲਿਆ ਅਤੇ ਗਾਲਾਂ ਕਢਦਿਆਂ ‘ਇੰਡੀਆਨ ਡੌਗ’ ਕਿਹਾ।ਇਕ ਵਿਅਕਤੀ ਨੇ ਉਸ ਦੇ ਚਿਹਰੇ ਦੇ ਬਹੁਤ ਨੇੜੇ ਆ ਕੇ ਉਸ ਦੀ ਨੱਕ ’ਤੇ ਸਿਰ ਮਾਰਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਖੂਨ ਵਗਣ ਲੱਗ ਪਿਆ। ਹਰਮਨਪ੍ਰੀਤ ਸਿੰਘ ਨੇ ਕਿਹਾ, ‘‘ਮੈਂ ਅਪਣਾ ਕੰਮ ਕਰ ਰਿਹਾ ਸੀ, ਪਰ ਉਹ ਮੇਰੇ ਪਿੱਛੇ ਪੈ ਗਏ। ਹਮਲੇ ਤੋਂ ਬਾਅਦ ਮੈਨੂੰ ਹਸਪਤਾਲ ਵਿਚ ਰਾਤ ਬਿਤਾਉਣੀ ਪਈ। ਹੁਣ ਮੈਨੂੰ ਵੱਡੇ ਡਾਕਟਰ ਕੋਲ ਜਾਣਾ ਪਵੇਗਾ ਅਤੇ ਸ਼ਾਇਦ ਸਰਜਰੀ ਵੀ ਕਰਵਾਉਣੀ ਪਵੇ।’’

Total Views: 38 ,
Real Estate