ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇੱਕ ਬੇਹੱਦ ਹਮਲਾਵਰ ਫੈਸਲਾ ਲੈਂਦਿਆਂ ਅਮਰੀਕਾ ਦੇ ਸਭ ਤੋਂ ਵੱਡੇ ਏਅਰਕ੍ਰਾਫਟ ਕੈਰੀਅਰ, ਯੂਐਸਐਸ ਗੈਰਾਲਡ ਆਰ. ਫੋਰਡ (USS Gerald R. Ford) ਨੂੰ ਮੱਧ ਏਸ਼ੀਆ ਦੇ ਖੇਤਰ ਵਿੱਚ ਤਾਇਨਾਤ ਕਰਨ ਦੀ ਪੁਸ਼ਟੀ ਕੀਤੀ ਹੈ। ਟਰੰਪ ਦੀ ਸਿੱਧੀ ਚੇਤਾਵਨੀ ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਜੇਕਰ ਈਰਾਨ ਨਾਲ ਪ੍ਰਮਾਣੂ ਸਮਝੌਤੇ ‘ਤੇ ਕੋਈ ਠੋਸ ਨਤੀਜਾ ਨਹੀਂ ਨਿਕਲਦਾ, ਤਾਂ ਅਮਰੀਕਾ ਫੌਜੀ ਕਾਰਵਾਈ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਕਿਹਾ “ਜੇਕਰ ਈਰਾਨ ਨਾਲ ਕੋਈ ਸਮਝੌਤਾ ਨਹੀਂ ਹੁੰਦਾ, ਤਾਂ ਸਾਨੂੰ ਇਸ ਜੰਗੀ ਬੇੜੇ ਦੀ ਜ਼ਰੂਰਤ ਪਵੇਗੀ। ਇਹ ਜਲਦੀ ਹੀ ਰਵਾਨਾ ਹੋਣ ਵਾਲਾ ਹੈ।” ਅਮਰੀਕਾ ਦੀ ਫੌਜੀ ਘੇਰਾਬੰਦੀ ਅਮਰੀਕਾ ਨੇ ਈਰਾਨ ਨੂੰ ਘੇਰਨ ਲਈ ਸਮੁੰਦਰ ਵਿੱਚ ਆਪਣੀ ਤਾਕਤ ਨੂੰ ਦੁੱਗਣਾ ਕਰ ਦਿੱਤਾ ਹੈ।ਦੋ ਵੱਡੇ ਜੰਗੀ ਜਹਾਜ਼: ਯੂਐਸਐਸ ਗੈਰਾਲਡ ਆਰ. ਫੋਰਡ ਦੇ ਨਾਲ-ਨਾਲ ਯੂਐਸਐਸ ਅਬ੍ਰਾਹਮ ਲਿੰਕਨ ਵੀ ਖੇਤਰ ਵਿੱਚ ਮੌਜੂਦ ਹੈ।
Total Views: 68 ,
Real Estate



















