ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਐੱਸ ਐੱਸ ਪੀ ਦਫ਼ਤਰ ਅੱਗੇ ਲਾਇਆ ਧਰਨਾ

ਮਰਹੂਮ ਗਾਇਕ ਸ਼ੁਭਦੀਪ ਸਿੰਘ(ਸਿੱਧੂ ਮੂਸੇਵਾਲਾ) ਦੇ ਮਾਪਿਆਂ ਨੇ ਅੱਜ ਇੱਥੇ ਐੱਸ ਐੱਸ ਪੀ ਦਫ਼ਤਰ ਕੰਪਲੈਕਸ ਦੇ ਅੰਦਰ ਫਰਸ਼ ‘ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਉਹ ਆਪਣੇ ਪੁੱਤਰ ਦੀਆਂ ਦੋ ਕੰਪਨੀਆਂ ਨਾਲ ਸਬੰਧਤ ਕਥਿਤ ਵਿੱਤੀ ਧੋਖਾਧੜੀ ਦੇ ਮਾਮਲੇ ਵਿੱਚ ਐੱਫ ਆਈ ਆਰ ਦਰਜ ਕਰਨ ਦੀ ਮੰਗ ਕਰ ਰਹੇ ਸਨ।ਇਹ ਪ੍ਰਦਰਸ਼ਨ ਉਸ ਸਮੇਂ ਹੋਇਆ ਜਦੋਂ ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ ‘ਆਪ੍ਰੇਸ਼ਨ ਪ੍ਰਹਾਰ 2.0’ ਦੇ ਸਬੰਧ ਵਿੱਚ ਦਫ਼ਤਰ ਦਾ ਦੌਰਾ ਕਰ ਰਹੇ ਸਨ। ਬਲਕੌਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਚਰਨ ਕੌਰ ਡੀ.ਆਈ.ਜੀ. ਅਤੇ ਐੱਸ.ਐੱਸ.ਪੀ. ਨੂੰ ਮਿਲਣ ਲਈ ਅੰਦਰ ਬੁਲਾਏ ਜਾਣ ਤੋਂ ਪਹਿਲਾਂ ਕਰੀਬ 45 ਮਿੰਟ ਤੱਕ ਫਰਸ਼ ਬੈਠੇ ਪ੍ਰਦਰਸ਼ਨ ਕਰਦੇ ਰਹੇ।ਮੀਡੀਆ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਕਿਹਾ, “ਅਸੀਂ ਡੀ ਜੀ ਪੀ ਏ ਐੱਸ ਰਾਏ ਕੋਲ ਆਪਣੇ ਮੈਨੇਜਰ ਅਤੇ ਦੋ ਹੋਰਾਂ ਵਿਰੁੱਧ ਸਾਡੀਆਂ ਦੋ ਕੰਪਨੀਆਂ ਨਾਲ ਸਬੰਧਤ ਵਿੱਤੀ ਧੋਖਾਧੜੀ ਲਈ ਰਸਮੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਐੱਸ ਐੱਸ ਪੀ ਨੂੰ ਭੇਜੀ ਗਈ ਸੀ ਅਤੇ ਇੱਕ ਐੱਸ ਪੀ ਨੇ ਜਾਂਚ ਵੀ ਕੀਤੀ ਸੀ। ਫਾਈਲ ਹੁਣ ਐੱਸ.ਐੱਸ.ਪੀ. ਕੋਲ ਪਈ ਹੈ, ਪਰ ਕੇਸ ਦਰਜ ਨਹੀਂ ਕੀਤਾ ਗਿਆ। ਜੇ ਅਧਿਕਾਰੀ ਇੱਕ ਵਿਅਕਤੀ ਨੂੰ ਬਚਾਉਣਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਘੱਟੋ-ਘੱਟ ਬਾਕੀ ਦੋਵਾਂ ਵਿਰੁੱਧ ਮਾਮਲਾ ਦਰਜ ਕਰਨਾ ਚਾਹੀਦਾ ਹੈ। ਅਸੀਂ ਪੁਲੀਸ ਨੂੰ ਸਾਰੇ ਸਬੰਧਤ ਦਸਤਾਵੇਜ਼ ਦੇ ਦਿੱਤੇ ਹਨ। ਜੇ ਅਸੀਂ ਝੂਠੀ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਉਹ ਸਾਨੂੰ ਵੀ ਨਾਮਜ਼ਦ ਕਰ ਸਕਦੇ ਹਨ

Total Views: 40 ,
Real Estate