ਸੋਕੇ ਕਾਰਨ 20 ਲੱਖ ਤੋਂ ਵੱਧ ਲੋਕ ਭੁੱਖਮਰੀ ਕੰਢੇ

ਕੀਨੀਆ ਦੇ ਕੁੱਝ ਖੇਤਰਾਂ ਵਿਚ ਸੋਕੇ ਕਾਰਨ 20 ਲੱਖ ਤੋਂ ਵੱਧ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ ਅਤੇ ਉੱਤਰ-ਪੂਰਬੀ ਖੇਤਰ ਵਿਚ ਚਰਵਾਹੇ ਭਾਈਚਾਰੇ ਸੱਭ ਤੋਂ ਵੱਧ ਪ੍ਰਭਾਵਤ ਹੋਏ ਹਨ। ਸੰਯੁਕਤ ਰਾਸ਼ਟਰ ਅਤੇ ਹੋਰ ਸੰਗਠਨਾਂ ਨੇ ਇਹ ਜਾਣਕਾਰੀ ਦਿਤੀ। ਕੀਨੀਆ ਦੀ ਕੌਮੀ ਸੋਕਾ ਪ੍ਰਬੰਧਨ ਅਥਾਰਟੀ ਮੁਤਾਬਕ ਦੇਸ਼ ਦੇ ਕਰੀਬ 10 ਜ਼ਿਲ੍ਹੇ ਇਸ ਸਮੇਂ ਸੋਕੇ ਦਾ ਸਾਹਮਣਾ ਕਰ ਰਹੇ ਹਨ।ਸੋਮਾਲੀਆ ਦੀ ਸਰਹੱਦ ਨਾਲ ਲਗਦੇ ਕੀਨੀਆ ਦੇ ਉੱਤਰ-ਪੂਰਬੀ ਮੰਡੇਰਾ ਜ਼ਿਲ੍ਹੇ ’ਚ ਸਥਿਤੀ ਚੇਤਾਵਨੀ ਦੇ ਪੱਧਰ ਉਤੇ ਪਹੁੰਚ ਗਈ ਹੈ। ਇਸ ਦਾ ਮਤਲਬ ਇਹ ਹੋਇਆ ਕਿ ਪਾਣੀ ਦੀ ਭਾਰੀ ਘਾਟ ਕਾਰਨ ਪਸ਼ੂ ਮਰ ਰਹੇ ਹਨ ਅਤੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ।ਜਨਵਰੀ ਦੇ ਅਖੀਰ ’ਚ, ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਇਹੀ ਸਮੱਸਿਆ ਸੋਮਾਲੀਆ, ਤਨਜ਼ਾਨੀਆ ਅਤੇ ਇੱਥੋਂ ਤਕ ਕਿ ਯੂਗਾਂਡਾ ਵਿਚ ਵੀ ਫੈਲ ਰਹੀ ਹੈ, ਜਿੱਥੇ ਲੋਕ ਇਕੋ ਜਿਹੇ ਮੌਸਮ ਅਤੇ ਪਾਣੀ ਦੀ ਗੰਭੀਰ ਘਾਟ ਨਾਲ ਜੂਝ ਰਹੇ ਹਨ।ਹਾਲ ਹੀ ਦੇ ਹਫ਼ਤਿਆਂ ’ਚ, ਸੋਮਾਲੀਆ ਦੀ ਸਰਹੱਦ ਦੇ ਨੇੜੇ ਸੋਕੇ ਤੋਂ ਪ੍ਰਭਾਵਤ ਇਲਾਕਿਆਂ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿਚ ਪਸ਼ੂਆਂ ਨੂੰ ਬਹੁਤ ਕਮਜ਼ੋਰ ਅਤੇ ਕੁਪੋਸ਼ਣ ਦੀ ਸਥਿਤੀ ਵਿਚ ਵਿਖਾਇਆ ਗਿਆ ਹੈ। ਇਹ ਖੇਤਰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ।

Total Views: 37 ,
Real Estate