ਲਤੀਫ਼ਪੁਰਾ ਵਿੱਚੋਂ ਤੜਕੇ ਚਾਰ ਵਜੇ ਚੱਲਿਆ ਪੀਲਾ ਪੰਜਾ

Jalandhar: Illegal encroachments removed from Latifpura at 4 amਜਲੰਧਰ ਦੇ ਲਤੀਫ਼ਪੁਰਾ ਇਲਾਕੇ ਵਿੱਚ ਮੰਗਲਵਾਰ ਤੜਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਾਰੇ ਨਾਜਾਇਜ਼ ਕਬਜ਼ੇ ਹਟਾ ਦਿੱਤੇ ਹਨ। ਇਸ ਮੌਕੇ ਵੱਡੀ ਗਿਣਤੀ ਪੁਲੀਸ ਫੋਰਸ ਨਾਲ ਨਗਰ ਨਿਗਮ ਦੀਆਂ ਜੇਸੀਬੀ (JCB) ਮਸ਼ੀਨਾਂ ਨੇ ਸਵੇਰੇ ਕਰੀਬ 4:30 ਵਜੇ ਨਾਜਾਇਜ਼ ਅਸਥਾਈ ਅਤੇ ਪੱਕੀਆਂ ਉਸਾਰੀਆਂ ਨੂੰ ਢਾਹ ਦਿੱਤਾ। ਇਸ ਕਾਰਵਾਈ ਦੌਰਾਨ ਉੱਥੇ ਰਹਿ ਰਹੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇਹ ਲੋਕ ਦਸੰਬਰ 2022 ਵਿੱਚ ਘਰ ਢਾਹੇ ਜਾਣ ਤੋਂ ਬਾਅਦ ਉੱਥੇ ਟੈਂਟ ਲਗਾ ਕੇ ਰਹਿ ਰਹੇ ਸਨ।ਜਲੰਧਰ ਇੰਪਰੂਵਮੈਂਟ ਟਰੱਸਟ (JIT) ਦੀ ਇਸ ਜ਼ਮੀਨ ’ਤੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇੱਥੇ ਇੱਕ ਨਵੀਂ ਸੜਕ ਬਣਾਉਣ ਦੀ ਯੋਜਨਾ ਸੀ ਜੋ ਕਬਜ਼ਿਆਂ ਕਾਰਨ ਕਾਫ਼ੀ ਸਮੇਂ ਤੋਂ ਲਟਕ ਰਹੀ ਸੀ। ਹਾਲਾਂਕਿ ਪ੍ਰਸ਼ਾਸਨ ਨੇ ਕਬਜ਼ਾਧਾਰੀਆਂ ਨੂੰ ਦੂਜੀ ਥਾਂ ’ਤੇ ਜ਼ਮੀਨ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ ਪਰ ਉਨ੍ਹਾਂ ਨੇ ਉੱਥੋਂ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਸੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਸਾਲ ਜੁਲਾਈ ਵਿੱਚ ਇਸ ਜਗ੍ਹਾ ਨੂੰ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਸਨ।

Total Views: 48 ,
Real Estate