ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ (ਡੀ.ਐਚ.ਐਸ.) ਨੇ ‘ਸੱਭ ਤੋਂ ਭੈੜੇ ਅਪਰਾਧੀ’ ਵਿਦੇਸ਼ੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਭਾਰਤੀ ਮੂਲ ਦੇ 89 ਵਿਅਕਤੀ ਸ਼ਾਮਲ ਹਨ। ਇਹ ਸੂਚੀ ਟਰੰਪ ਪ੍ਰਸ਼ਾਸਨ ਵਲੋਂ ਇਕ ਵਿਆਪਕ ਇਮੀਗ੍ਰੇਸ਼ਨ ਲਾਗੂ ਕਰਨ ਦੀ ਪਹਿਲਕਦਮੀ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਕਾਤਲਾਂ, ਜਿਨਸੀ ਅਪਰਾਧੀਆਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਸਮੇਤ ਗੰਭੀਰ ਅਪਰਾਧੀਆਂ ਨੂੰ ਉਜਾਗਰ ਕਰਨਾ ਹੈ।ਯੂ.ਐਸ. ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ (ਆਈ.ਸੀ.ਈ.) ਅਤੇ ਯੂ.ਐਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਵਲੋਂ ਗਿ੍ਰਫਤਾਰ ਕੀਤੇ ਗਏ ਲਗਭਗ 25,000 ਵਿਅਕਤੀਆਂ ਦੇ ਵੇਰਵੇ ਗ੍ਰਹਿ ਵਿਭਾਗ ਦੀ ਵੈੱਬਸਾਈਟ ਉਤੇ ਉਪਲਬਧ ਹਨ। ਸੂਚੀ ’ਚ ਸ਼ਾਮਲ 89 ਭਾਰਤੀ ਨਾਗਰਿਕਾਂ ਨੂੰ ਵੱਖ-ਵੱਖ ਅਪਰਾਧਾਂ ਜਿਵੇਂ ਕਿ ਜਿਨਸੀ ਸੋਸ਼ਣ, ਜਬਰ ਜਨਾਹ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਲੁੱਟ, ਡੀ.ਯੂ.ਆਈ., ਹਿੱਟ ਐਂਡ ਰਨ, ਤਸਕਰੀ, ਧੋਖਾਧੜੀ, ਡਕੈਤੀ, ਹਮਲਾ, ਅਗਵਾ, ਮਨੀ ਲਾਂਡਰਿੰਗ, ਨਸ਼ੀਲੇ ਪਦਾਰਥ ਰੱਖਣ ਅਤੇ ਘਰੇਲੂ ਹਿੰਸਾ ਦੇ ਦੋਸ਼ੀ ਠਹਿਰਾਇਆ ਗਿਆ ਹੈ।
Total Views: 33 ,
Real Estate



















