ਕਰੰਸੀ ‘ਰਿਆਲ’ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ !

ਇਰਾਨ ਦੀ ਕਰੰਸੀ ‘ਰਿਆਲ’ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ (15 ਲੱਖ ਰਿਆਲ ਪ੍ਰਤੀ ਡਾਲਰ) ’ਤੇ ਪਹੁੰਚ ਗਈ ਹੈ, ਜਿਸ ਨੇ ਆਮ ਜਨਤਾ ਦਾ ਲੱਕ ਤੋੜ ਦਿੱਤਾ ਹੈ। ਰਿਆਲ ਦੀ ਕੀਮਤ ਪਿਛਲੇ 10 ਸਾਲਾਂ ਵਿੱਚ 32,000 ਤੋਂ ਡਿੱਗ ਕੇ 15 ਲੱਖ ਪ੍ਰਤੀ ਡਾਲਰ ਤੱਕ ਪਹੁੰਚ ਗਈ ਹੈ। ਸਰਕਾਰ ਨੇ ਕਰੰਸੀ ਸਬਸਿਡੀਆਂ ਖ਼ਤਮ ਕਰ ਦਿੱਤੀਆਂ ਹਨ । ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ ਕਾਰਨ ਜਨਤਾ ਵਿੱਚ ਗੁੱਸਾ ਵਧਦਾ ਜਾ ਰਿਹਾ ਹੈ।ਆਰਥਿਕ ਤੰਗੀ ਕਾਰਨ ਭੜਕੀ ਹਿੰਸਾ ਅਤੇ ਪ੍ਰਦਰਸ਼ਨਾਂ ਨੇ ਭਿਆਨਕ ਰੂਪ ਧਾਰ ਲਿਆ ਹੈ। ਅਮਰੀਕਾ ਸਥਿਤ ‘ਹਿਊਮਨ ਰਾਈਟਸ ਐਕਟੀਵਿਸਟ ਨਿਊਜ਼ ਏਜੰਸੀ’ (HRANA) ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਇਰਾਨੀ ਫੌਜ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਮਰਨ ਵਾਲਿਆਂ ਵਿੱਚ 86 ਬੱਚੇ ਅਤੇ 49 ਅਜਿਹੇ ਨਾਗਰਿਕ ਸ਼ਾਮਲ ਹਨ ਜੋ ਪ੍ਰਦਰਸ਼ਨਾਂ ਦਾ ਹਿੱਸਾ ਵੀ ਨਹੀਂ ਸਨ। ਹੁਣ ਤੱਕ 41,800 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।ਇਰਾਨੀ ਪ੍ਰਸ਼ਾਸਨ ਨੇ ਦੇਸ਼ ਵਿੱਚ ਇਤਿਹਾਸ ਦੀ ਸਭ ਤੋਂ ਸਖ਼ਤ ‘ਇੰਟਰਨੈੱਟ ਬਲੈਕਆਊਟ’ ਲਗਾਈ ਹੋਈ ਹੈ, ਤਾਂ ਜੋ ਅੰਦਰੂਨੀ ਖ਼ਬਰਾਂ ਵਿਸ਼ਵ ਤੱਕ ਨਾ ਪਹੁੰਚ ਸਕਣ। ਹਾਲਾਂਕਿ ਸਰਕਾਰ ਮੌਤਾਂ ਦੀ ਗਿਣਤੀ ਸਿਰਫ਼ 3,117 ਦੱਸ ਰਹੀ ਹੈ ਪਰ ਕਾਰਕੁਨਾਂ ਦਾ ਕਹਿਣਾ ਹੈ ਕਿ ਅਸਲ ਅੰਕੜਾ ਕਿਤੇ ਜ਼ਿਆਦਾ ਖ਼ੌਫ਼ਨਾਕ ਹੈ।

Total Views: 54 ,
Real Estate