ਹਰਿਆਣਾ ਦੇ ਸਾਈਬਰ ਸ਼ਹਿਰ ਗੁਰੂਗ੍ਰਾਮ ਦੇ ਚਾਰ ਵੱਡੇ ਅਤੇ ਵੱਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਭਰੇ ਈਮੇਲ ਤੋਂ ਬਾਅਦ ਸਕੂਲ ਪ੍ਰਬੰਧਨ ਅਤੇ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ।ਸਾਵਧਾਨੀ ਦੇ ਤੌਰ ‘ਤੇ, ਸਕੂਲਾਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਬੱਚਿਆਂ ਨੂੰ ਵੀ ਸੁਰੱਖਿਆ ਲਈ ਬਾਹਰ ਕੱਢਿਆ ਜਾ ਰਿਹਾ ਹੈ। ਗੁਰੂਗ੍ਰਾਮ ਦੇ ਜਿਨ੍ਹਾਂ ਚਾਰ ਵੱਡੇ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਕੁਨਸਕਪਾਲਨ ਸਕੂਲ (ਡੀਐਲਐਫ ਫੇਜ਼-1), ਲੈਂਸਰਸ ਸਕੂਲ (ਸੈਕਟਰ-53), ਹੈਰੀਟੇਜ ਐਕਸਪੀਰੀਐਂਸ਼ੀਅਲ ਲਰਨਿੰਗ ਸਕੂਲ (ਸੈਕਟਰ-64) ਅਤੇ ਬਾਦਸ਼ਾਹਪੁਰ ਵਿੱਚ ਪਾਥਵੇਅ ਵਰਲਡ ਸਕੂਲ ਸ਼ਾਮਲ ਹਨ। ਸਕੂਲਾਂ ਨੂੰ ਬੰਬ ਦੀ ਧਮਕੀ ਵਾਲਾ ਈਮੇਲ ਮਿਲਿਆ ਹੈ।
Total Views: 54 ,
Real Estate


















