ਅਨੰਤ ਅੰਬਾਨੀ ਦੀ ਮੂਰਤੀ ਵਾਲੀ ਘੜੀ,ਕੀਮਤ ਕਰੋੜਾਂ ‘ਚ

ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਪਰਿਵਾਰ ਵੱਲੋਂ ਚਲਾਏ ਜਾ ਰਹੇ ਇੱਕ ਨਿੱਜੀ ਚਿੜਿਆਘਰ ਦੀ ਥੀਮ ‘ਤੇ ਆਧਾਰਿਤ ਇੱਕ ਨਵੀਂ ਲਗਜ਼ਰੀ ਘੜੀ ਭਾਰਤ ਵਿੱਚ ਪੇਸ਼ ਕੀਤੀ ਗਈ ਹੈ।ਇਸ ਘੜੀ ਦੇ ਕੇਂਦਰ ਵਿੱਚ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਪੁੱਤਰ ਅਨੰਤ ਅੰਬਾਨੀ ਦੀ ਮੂਰਤੀ ਵੀ ਲਗਾਈ ਗਈ ਹੈ, ਜਿਸ ਨੂੰ ਹੱਥ ਨਾਲ ਪੇਂਟ ਕੀਤਾ ਗਿਆ ਹੈ।ਲਗਜ਼ਰੀ ਘੜੀ ਨਿਰਮਾਤਾ ਜੈਕਬਸ ਐਂਡ ਕੰਪਨੀ (Jacob & Co) ਵੱਲੋਂ ਡਿਜ਼ਾਇਨ ਕੀਤੀ ਗਈ ਇਹ ਘੜੀ ਹੀਰਿਆਂ ਨਾਲ ਜੜੀ ਹੈ।ਇਸ ਵਿੱਚ ਕੁਰਸੀ ‘ਤੇ ਬੈਠੇ ਅਨੰਤ ਦੀ ਮੂਰਤੀ ਦੇ ਆਲੇ-ਦੁਆਲੇ ਸ਼ੇਰ ਅਤੇ ਬੰਗਾਲ ਟਾਈਗਰ ਦੀਆਂ ਆਕ੍ਰਿਤੀਆਂ ਬਣਾਈਆਂ ਗਈਆਂ ਹਨ।

Total Views: 55 ,
Real Estate