ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ‘ਚ ਫਿਰ ਦੌੜਣਗੀਆਂ ਬੈਲ ਗੱਡੀਆਂ..!

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਬੱਚਤ ਭਵਨ ਲੁਧਿਆਣਾ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਲ੍ਹਾ ਰਾਏਪੁਰ ਵਿਖੇ 30 ਜਨਵਰੀ ਤੋਂ 1 ਫਰਵਰੀ ਤੱਕ ਪੇਂਡੂ ਓਲੰਪਿਕ ਦਾ ਆਯੋਜਨ ਕੀਤਾ ਜਾਵੇਗਾ। ਇਹਨਾਂ ਖੇਡਾਂ ਵਿੱਚ ਤਿੰਨੇ ਦਿਨ ਬੈਲ ਗੱਡੀਆਂ ਦੀਆਂ ਦੌੜਾਂ ਵੀ ਹੋਣਗੀਆਂ। ਬੈਲ ਗੱਡੀਆਂ ਦੀਆਂ ਦੌੜਾਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਇਹ ਕਮੇਟੀ ਭਾਰਤੀ ਪਸ਼ੂ ਭਲਾਈ ਬੋਰਡ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੀ.ਸੀ.ਏ.) ਐਕਟ 1960 ਅਤੇ ਸੋਧਿਆ ਗਿਆ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੰਜਾਬ ਸੋਧ) ਐਕਟ, 2019 ਦੀ ਪਾਲਣਾ ਕਰਨੀ ਯਕੀਨੀ ਬਣਾਏਗੀ।30 ਜਨਵਰੀ 2026 ਨੂੰ ਖੇਡਾਂ ਦੇ ਪਹਿਲੇ ਦਿਨ, ਸ਼ਡਿਊਲ ਵਿੱਚ ਹਾਕੀ ਮੈਚ (ਲੜਕੇ ਓਪਨ ਕੈਟਾਗਿਰੀ), ਹਾਕੀ ਮੈਚ (ਲੜਕੀਆਂ ਓਪਨ ਕੈਟਾਗਿਰੀ), 1500 ਮੀਟਰ (ਲੜਕੇ) ਫਾਈਨਲ, 1500 ਮੀਟਰ (ਲੜਕੀਆਂ) ਫਾਈਨਲ, 400 ਮੀਟਰ ਲੜਕੇ ਹੀਟਸ/ਫਾਈਨਲ, 400 ਮੀਟਰ ਲੜਕੀਆਂ ਹੀਟਸ/ਫਾਈਨਲ, 60 ਮੀਟਰ ਦੌੜ ਪ੍ਰਾਇਮਰੀ ਸਕੂਲ ਲੜਕੇ, 60 ਮੀਟਰ ਦੌੜ ਪ੍ਰਾਇਮਰੀ ਸਕੂਲ ਲੜਕੀਆਂ, ਬੈਲ ਗੱਡੀਆਂ ਦੀਆਂ ਦੌੜਾਂ (ਦੁਪਹਿਰ 12:15 ਤੋਂ ਸ਼ਾਮ ਤੱਕ) ਹੋਣਗੀਆਂ। ਉਦਘਾਟਨੀ ਸਮਾਰੋਹ ਦੌਰਾਨ ਗਿੱਧਾ, ਭੰਗੜਾ ਵੀ ਹੋਣਗੇ।

Total Views: 46 ,
Real Estate