ਅਮਰੀਕੀ ਸੰਸਦ ਵਿੱਚ ‘ਸਿੱਖ ਅਮੈਰਿਕਨ ਐਂਟੀ-ਡਿਸਕ੍ਰਿਮੀਨੇਸ਼ਨ ਐਕਟ’ ਪੇਸ਼

ਅਮਰੀਕੀ ਸੰਸਦ ਵਿੱਚ ਕੈਲੀਫੋਰਨੀਆ ਤੋਂ ਕਾਂਗਰਸਮੈਨ ਡੇਵਿਡ ਵਲਾਡੋ ਅਤੇ ਨਿਊ ਜਰਸੀ ਤੋਂ ਕਾਂਗਰਸਮੈਨ ਜੋਸ਼ ਗੋਟਹਾਈਮਰ ਨੇ ਸਾਂਝੇ ਤੌਰ ‘ਤੇ ‘ਸਿੱਖ ਅਮੈਰਿਕਨ ਐਂਟੀ-ਡਿਸਕ੍ਰਿਮੀਨੇਸ਼ਨ ਐਕਟ’ (Sikh American Anti-Discrimination Act) ਸੰਸਦ ਵਿੱਚ ਰੱਖਿਆ ਹੈ। ਅਮਰੀਕੀ ਨਿਆਂ ਵਿਭਾਗ (DOJ) ਦੇ ਅਧੀਨ ਇੱਕ ‘ਸਿੱਖ ਵਿਰੋਧੀ ਵਿਤਕਰਾ ਟਾਸਕ ਫੋਰਸ’ ਸਥਾਪਤ ਕੀਤੀ ਜਾਵੇਗੀ। ਇਸ ਟਾਸਕ ਫੋਰਸ ਲਈ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮਿਲ ਕੇ ਕੰਮ ਕਰਨਾ ਕਾਨੂੰਨੀ ਤੌਰ ‘ਤੇ ਲਾਜ਼ਮੀ ਹੋਵੇਗਾ। ਇਹ ਐਕਟ ਵਿਦੇਸ਼ੀ ਧਰਤੀ ਤੋਂ ਸਿੱਖਾਂ ਵਿਰੁੱਧ ਹੁੰਦੀ ਹਿੰਸਾ, ਧਮਕੀਆਂ ਅਤੇ ਦਮਨਕਾਰੀ ਨੀਤੀਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇਗਾ।ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਕੈਲੀਫੋਰਨੀਆ ਅਸੈਂਬਲੀ ਵਿੱਚ ਸਿੱਖਾਂ ਦੇ ਹੱਕਾਂ ਲਈ ਇੱਕ ਬਿੱਲ ਪਾਸ ਹੋਇਆ ਸੀ, ਜਿਸ ਨੂੰ ਗਵਰਨਰ ਨੇ ਆਪਣੀ ਵੀਟੋ ਸ਼ਕਤੀ ਨਾਲ ਰੱਦ ਕਰ ਦਿੱਤਾ ਸੀ। ਉਸ ਫੈਸਲੇ ਦੀ ਭਾਰੀ ਨਿਖੇਦੀ ਹੋਈ ਸੀ। ਪਰ ਹੁਣ ਵਾਸ਼ਿੰਗਟਨ ਵਿੱਚ ਪੇਸ਼ ਕੀਤਾ ਗਿਆ ਇਹ ਨਵਾਂ ਬਿੱਲ ਪਾਸ ਹੋਣ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਲਾਗੂ ਹੋਵੇਗਾ।

Total Views: 38 ,
Real Estate