ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਮਹੀਨਿਆਂ ਤੱਕ ਫਸੇ ਰਹੇ ਦੋ ਪੁਲਾੜ ਯਾਤਰੀਆਂ ’ਚ ਸ਼ੁਮਾਰ ਨਾਸਾ ਦੀ ਸੁਨੀਤਾ ਵਿਲੀਅਮਜ਼ ਸੇਵਾਮੁਕਤ ਹੋ ਗਈ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੇ ਸੇਵਾਮੁਕਤੀ ਹੁਕਮ ਪਿਛਲੇ ਸਾਲ ਦਸੰਬਰ ਦੇ ਅਖੀਰ ਵਿਚ ਅਮਲ ’ਚ ਆ ਗਏ ਸਨ।ਬੋਇੰਗ ਦੀ ਕੈਪਸੂਲ ਟੈਸਟ ਉਡਾਣ ਦੌਰਾਨ ਵਿਲੀਅਮਜ਼ ਨਾਲ ਪੁਲਾੜ ਵਿੱਚ ਫਸੇ ਰਹੇ ਬੁੱਚ ਵਿਲਮੋਰ ਨੇ ਪਿਛਲੀ ਗਰਮੀਆਂ ਵਿੱਚ ਨਾਸਾ ਛੱਡ ਦਿੱਤਾ ਸੀ। ਵਿਲੀਅਮਜ਼ ਅਤੇ ਵਿਲਮੋਰ ਨੂੰ 2024 ਵਿੱਚ ਪੁਲਾੜ ਸਟੇਸ਼ਨ ਭੇਜਿਆ ਗਿਆ ਸੀ ਅਤੇ ਉਹ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ’ਤੇ ਉਡਾਣ ਭਰਨ ਵਾਲੇ ਪਹਿਲੇ ਪੁਲਾੜ ਯਾਤਰੀ ਸਨ।ਵਿਲੀਅਮਜ਼ ਦਾ ਮਿਸ਼ਨ ਸਿਰਫ਼ ਇੱਕ ਹਫ਼ਤੇ ਲਈ ਸੀ, ਪਰ ਸਟਾਰਲਾਈਨਰ ਨਾਲ ਸਮੱਸਿਆਵਾਂ ਨੇ ਇਸ ਨੂੰ ਨੌਂ ਮਹੀਨਿਆਂ ਤੋਂ ਵੱਧ ਸਮੇਂ ਲਈ ਵਧਾ ਦਿੱਤਾ। ਉਹ ਆਖਰਕਾਰ ਪਿਛਲੇ ਸਾਲ ਮਾਰਚ ਵਿੱਚ ਧਰਤੀ ’ਤੇ ਵਾਪਸ ਆ ਗਈ। ਵਿਲੀਅਮਜ਼ (60), ਜੋ ਸਾਬਕਾ ਨੇਵੀ ਕੈਪਟਨ, ਨੇ 27 ਸਾਲਾਂ ਤੋਂ ਵੱਧ ਸਮੇਂ ਲਈ ਨਾਸਾ ਨਾਲ ਕੰਮ ਕੀਤਾ ਅਤੇ ਤਿੰਨ ਸਪੇਸ ਸਟੇਸ਼ਨ ਮਿਸ਼ਨਾਂ ਵਿੱਚ ਕੁੱਲ 608 ਦਿਨ ਪੁਲਾੜ ਵਿੱਚ ਬਿਤਾਏ। ਉਸ ਨੇ ਇੱਕ ਮਹਿਲਾ ਵੱਲੋਂ ਸਪੇਸਵਾਕ ਦਾ ਸਭ ਤੋਂ ਲੰਮਾ ਰਿਕਾਰਡ ਵੀ ਬਣਾਇਆ, ਜਿਸ ਵਿੱਚ ਕੁੱਲ 62 ਘੰਟੇ ਪੁਲਾੜ ਵਿੱਚ ਬਿਤਾਏ।
ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਹੋਈ ਸੇਵਾਮੁਕਤ
Total Views: 35 ,
Real Estate



















