ਅਮਰੀਕਾ ਵਿੱਚ ਸੜਕ ਹਾਦਸੇ ’ਚ 2 ਭਾਰਤੀ ਲੜਕੀਆਂ ਦੀ ਮੌਤ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਸੜਕ ਹਾਦਸੇ ਵਿੱਚ ਤਿਲੰਗਾਨਾ ਦੀਆਂ ਦੋ ਲੜਕੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਪੁੱਲਖੰਡਮ ਮੇਘਨਾ ਰਾਣੀ ਅਤੇ ਕਡਿਆਲਾ ਭਾਵਨਾ ਵਜੋਂ ਹੋਈ। ਇਹ ਦੋਵੇਂ 24 ਸਾਲ ਦੀਆਂ ਸਨ ਜੋ ਅਮਰੀਕਾ ਵਿੱਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਗਈਆਂ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਦੋਸਤਾਂ ਨਾਲ ਕਿਸੇ ਥਾਂ ਤੋਂ ਵਾਪਸ ਆ ਰਹੀਆਂ ਸਨ।ਮੇਘਨਾ ਅਤੇ ਭਾਵਨਾ ਕੈਲੀਫੋਰਨੀਆ ਵਿੱਚ ਰਹਿੰਦੀਆਂ ਸਨ ਤੇ ਦੋਵੇਂ ਦੋਸਤ ਅਤੇ ਰੂਮਮੇਟ ਸਨ। ਉਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਮਾਸਟਰ ਡਿਗਰੀ ਮੁਕੰਮਲ ਕੀਤੀ ਸੀ ਅਤੇ ਨੌਕਰੀ ਭਾਲ ਰਹੀਆਂ ਸਨ।

Total Views: 53 ,
Real Estate