ਜ਼ੀਰਕਪੁਰ-ਬਾਈਪਾਸ ਪ੍ਰੋਜੈਕਟ ਨੂੰ ਮਿਲੀ ਜੰਗਲਾਤ ਵਿਭਾਗ ਦੀ ਹਰੀ ਝੰਡੀ

ਸਰਕਾਰ ਨੇ ਜ਼ੀਰਕਪੁਰ-ਪੰਚਕੂਲਾ ਬਾਈਪਾਸ ਲਈ ਲੰਬੇ ਸਮੇਂ ਤੋਂ ਲਟਕ ਰਹੀ ‘ਸਟੇਜ-2’ ਜੰਗਲਾਤ ਕਲੀਅਰੈਂਸ ਨੂੰ ਆਖ਼ਰਕਾਰ ਮਨਜ਼ੂਰੀ ਦੇ ਦਿੱਤੀ ਹੈ। 1,878 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਮਹੱਤਵਪੂਰਨ ਪ੍ਰੋਜੈਕਟ ਦੀ ਫਾਈਲ ਜੰਗਲਾਤ ਸਕੱਤਰ ਵੱਲੋਂ ਸਿਫ਼ਾਰਸ਼ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਰਸਮੀ ਪ੍ਰਵਾਨਗੀ ਲਈ ਜੰਗਲਾਤ ਮੰਤਰੀ ਕੋਲ ਭੇਜ ਦਿੱਤੀ ਗਈ ਹੈ।ਇਸ ਕਲੀਅਰੈਂਸ ਦੇ ਮਿਲਣ ਨਾਲ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਲਈ ਟੈਂਡਰ ਜਾਰੀ ਕਰਨ ਅਤੇ ਕੰਮ ਸ਼ੁਰੂ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ।ਇਹ 19.2 ਕਿਲੋਮੀਟਰ ਲੰਬਾ ਛੇ-ਮਾਰਗੀ ਬਾਈਪਾਸ ਟ੍ਰਾਈਸਿਟੀ (ਚੰਡੀਗੜ੍ਹ, ਪੰਚਕੂਲਾ, ਮੁਹਾਲੀ) ਦੇ ਟ੍ਰੈਫਿਕ ਜਾਮ ਨੂੰ ਖ਼ਤਮ ਕਰਨ ਲਈ ਇੱਕ ‘ਲਾਈਫਲਾਈਨ’ ਸਾਬਤ ਹੋਵੇਗਾ।ਇਹ ਰਸਤਾ NH-7 (ਜ਼ੀਰਕਪੁਰ-ਪਟਿਆਲਾ) ਨੂੰ NH-5 (ਜ਼ੀਰਕਪੁਰ-ਪਰਵਾਣੂ) ਨਾਲ ਜੋੜੇਗਾ, ਜਿਸ ਵਿੱਚ 6.1 ਕਿਲੋਮੀਟਰ ਲੰਬਾ ਐਲੀਵੇਟਿਡ ਸੈਕਸ਼ਨ, ਕਈ ਫਲਾਈਓਵਰ ਅਤੇ ਅੰਡਰਪਾਸ ਸ਼ਾਮਲ ਹਨ।

Total Views: 62 ,
Real Estate