ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ‘ਡੰਕੀ ਰੂਟ’ ਮਾਮਲੇ ਦੇ ਸਬੰਧ ਵਿੱਚ ਪੰਜਾਬ, ਹਰਿਆਣਾ ਤੇ ਦਿੱਲੀ ’ਚ 13 ਕਾਰੋਬਾਰੀ ਤੇ ਰਿਹਾਇਸ਼ੀ ਕਪਲੈਕਸਾਂ ’ਤੇ ਛਾਪਾ ਮਾਰ ਕੇ ਤਲਾਸ਼ੀ ਮੁਹਿੰਮ ਚਲਾਈ ਹੈ। ਫਰਵਰੀ 2025 ’ਚ ਅਮਰੀਕਾ ਤੋਂ 330 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਸੀ ਜਿਨ੍ਹਾਂ ਨੂੰ ਡੰਕੀ ਏਜੰਟਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਿਆ ਸੀ।ਈ ਡੀ ਨੇ ਜਾਂਚ ਦੌਰਾਨ ਪਤਾ ਲੱਗਾ ਸੀ ਕਿ ਵਾਪਸ ਭੇਜੇ ਗਏ ਭਾਰਤੀਆਂ ਨੂੰ ‘ਡੰਕੀ ਰੂਟ’ ਰਾਹੀਂ ਅਮਰੀਕਾ ਭੇਜਿਆ ਗਿਆ ਸੀ ਜਿਸ ਵਿੱਚ ਟਰੈਵਲ ਏਜੰਟਾਂ, ਦਲਾਲਾਂ, ਵਿਦੇਸ਼ੀ ਸਹਿਯੋਗੀਆਂ, ਹਵਾਲਾ ਦਾ ਕਾਰੋਬਾਰ ਕਰਨ ਵਾਲਿਆਂ, ਰਿਹਾਇਸ਼ ਤੇ ਹੋਰ ਮਦਦ ਕਰਨ ਵਾਲਿਆਂ ਦੀ ਪੂਰੀ ਲੜੀ ਸ਼ਾਮਲ ਹੈ। ਇਸ ਤੋਂ ਪਹਿਲਾਂ ਈਡੀ ਵੱਲੋਂ ਮਾਰੇ ਗਏ ਦੋ ਛਾਪਿਆਂ ਤੇ ਜਾਂਚ ਦੌਰਾਨ ਇਕੱਠੇ ਗਏ ਸਬੂਤਾਂ ਰਾਹੀਂ ਇਸ ਗਰੋਹ ’ਚ ਸ਼ਾਮਲ ਦੂਜੇ ਤੇ ਤੀਜੇ ਪੱਧਰ ਦੇ ਵਿਅਕਤੀਆਂ ਦੇ ਨਾਂ ਸਾਹਮਣੇ ਆਏ ਸਨ। ਤਲਾਸ਼ੀ ’ਚ ਇਨ੍ਹਾਂ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਕਾਰਵਾਈ ਦੌਰਾਨ ਜਿਨ੍ਹਾਂ ਵਿਅਕਤੀਆਂ ਤੇ ਸੰਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ’ਚ ਜਲੰਧਰ ਦੀ ਰਿਚੀ ਟਰੈਵਲਜ਼, ਦਿੱਲੀ ਦੇ ਤਰੁਣ ਖੋਸਲਾ ਤੇ ਪਾਣੀਪਤ ਦੇ ਬਲਵਾਨ ਸ਼ਰਮਾ ਸ਼ਾਮਲ ਹਨ। ਈ ਡੀ ਨੇ ਇਸ ਮਾਮਲੇ ’ਚ 5.41 ਕਰੋੜ ਰੁਪਏ ਦੀ ਰਾਸ਼ੀ ਵੀ ਜ਼ਬਤ ਕੀਤੀ ਸੀ।
ਡੰਕੀ ਰੂਟ: ਈ ਡੀ ਵੱਲੋਂ 13 ਥਾਵਾਂ ’ਤੇ ਛਾਪੇ, ਪੰਜਾਬ, ਹਰਿਆਣਾ ਤੇ ਦਿੱਲੀ ’ਚ ਕੀਤੀ ਕਾਰਵਾਈ
Total Views: 79 ,
Real Estate



















