ਦੋ ਬੱਸਾਂ ਦੀ ਆਹਮੋ-ਸਾਹਮਣੀ ਟੱਕਰ, 11 ਮੌਤਾਂ

ਤਾਮਿਲਨਾਡੂ ਦੇ ਸਿਵਾਗੰਗਾ ਨੇੜੇ ਐਤਵਾਰ ਨੂੰ ਦੋ ਸਰਕਾਰੀ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਵਿੱਚ ਘੱਟੋ-ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 54 ਜ਼ਖ਼ਮੀ ਹੋ ਗਏ। ਪੁਲੀਸ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਅਨੁਸਾਰ ਇਸ ਹਾਦਸੇ ਵਿੱਚ ਸਾਰੇ 11 ਵਿਅਕਤੀਆਂ – 9 ਔਰਤਾਂ ਅਤੇ 2 ਪੁਰਸ਼ – ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।
ਹਾਦਸੇ ਦੇ ਕਾਰਨ ਬਾਰੇ ਪੁਲਿਸ ਅਧਿਕਾਰੀ ਨੇ ਕਿਹਾ, “ਇਹ ਆਹਮੋ-ਸਾਹਮਣੇ ਟੱਕਰ ਸੀ, ਪਰ ਕਾਰਨ ਸਪੱਸ਼ਟ ਨਹੀਂ ਹੈ, ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।” ਸਿਵਾਗੰਗਾ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਦੇਖਭਾਲ ਅਤੇ ਇਲਾਜ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ।
ਇਹ ਹਾਦਸਾ ਕਾਰਾਈਕੁੜੀ ਤੋਂ ਲਗਪਗ 15 ਕਿਲੋਮੀਟਰ ਦੂਰ, ਤਿਰੂਪੱਤੂਰ-ਪਿੱਲਯਾਰਪੱਟੀ ਰੂਟ ‘ਤੇ ਨਾਚੀਆਪੁਰਮ ਪੁਲੀਸ ਹੱਦ ਦੇ ਅਧੀਨ ਤਿਰੂਪੱਤੂਰ ਨੇੜੇ ਵੈਰਾਵਨਪੱਟੀ ਵਿਖੇ ਵਾਪਰਿਆ।

Total Views: 72 ,
Real Estate