ਜਵਾਲਾਮੁਖੀ ਦੀ ਸੁਆਹ ਕਾਰਨ ਭਾਰਤ ਵਿਚ ਕਈ ਉਡਾਣਾਂ ਰੱਦ; ਕਈ ਪ੍ਰਭਾਵਿਤ

ਇਥੋਪੀਆ ਵਿਚ ਜਵਾਲਾਮੁਖੀ ਫਟਣ ਤੋਂ ਬਾਅਦ ਸੁਆਹ ਦੇ ਬੱਦਲਾਂ ਕਾਰਨ ਭਾਰਤ ਵਿਚ ਕਈ ਉਡਾਣਾਂ ਰੱਦ ਹੋਈਆਂ ਤੇ ਕਈ ਪ੍ਰਭਾਵਿਤ ਹੋਈਆਂ। ਇਸ ਕਾਰਨ ਅੱਜ ਸੱਤ ਕੌਮਾਂਤਰੀ ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਲਗਪਗ ਇੱਕ ਦਰਜਨ ਵਿਦੇਸ਼ੀ ਸੇਵਾਵਾਂ ਵਿੱਚ ਦੇਰੀ ਹੋਈ। ਏਅਰ ਇੰਡੀਆ ਨੇ ਕਿਹਾ ਕਿ ਉਸ ਨੇ ਮੰਗਲਵਾਰ ਨੂੰ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਹਨ ਜਿਨ੍ਹਾਂ ਵਿਚ ਏਆਈ 2822 (ਚੇਨਈ-ਮੁੰਬਈ), ਏਆਈ 2466 (ਹੈਦਰਾਬਾਦ-ਦਿੱਲੀ), ਏਆਈ 2444 / 2445 (ਮੁੰਬਈ-ਹੈਦਰਾਬਾਦ-ਮੁੰਬਈ) ਅਤੇ ਏਆਈ 2471/2472 (ਮੁੰਬਈ-ਕੋਲਕਾਤਾ-ਮੁੰਬਈ) ਸ਼ਾਮਲ ਹਨ।ਏਅਰ ਇੰਡੀਆ ਨੇ ਸੋਮਵਾਰ ਤੋਂ ਅੱਜ ਤਕ 13 ਉਡਾਣਾਂ ਰੱਦ ਕਰ ਦਿੱਤੀਆਂ।

Total Views: 77 ,
Real Estate