ਬਠਿੰਡਾ ਅਦਾਲਤ ’ਚ ਕੰਗਨਾ ਖ਼ਿਲਾਫ਼ ਦੋਸ਼ ਆਇਦ

ਹਿਮਾਚਲ ਪ੍ਰਦੇਸ਼ ਦੇ ਲੋਕ ਸਭਾ ਹਲਕਾ ਮੰਡੀ ਤੋਂ ਲੋਕ ਸਭਾ ਮੈਂਬਰ ਅਤੇ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਦੀ ਬਠਿੰਡਾ ਅਦਾਲਤ ਵਿੱਚ ਪੇਸ਼ੀ ਸੀ। ਉਹ ਖੁਦ ਤਾਂ ਪੇਸ਼ ਨਹੀਂ ਹੋਏ ਪਰ ਉਨ੍ਹਾਂ ਦੇ ਵਕੀਲ ਨੇ ਹਾਜ਼ਰੀ ਭਰੀ। ਅਦਾਲਤ ਨੇ ਕੰਗਨਾ ਰਣੌਤ ਖ਼ਿਲਾਫ਼ ਚਾਰਜ ਫਰੇਮ ਕਰ ਦਿੱਤੇ ਹਨ। ਸੁਣਵਾਈ ਦੌਰਾਨ ਮੁਦੱਈ ਧਿਰ ਦੇ ਵਕੀਲ ਰਘਬੀਰ ਸਿੰਘ ਵੈਹਣੀਵਾਲ ਨੇ ਅਦਾਲਤ ’ਚ ਆਪਣੇ ਮੁਵੱਕਲ ਦਾ ਪੱਖ ਪੇਸ਼ ਕੀਤਾ। ਸ੍ਰੀ ਵੈਹਣੀਵਾਲ ਨੇ ਦੱਸਿਆ ਕਿ ਲੰਘੀ 27 ਅਕਤੂਬਰ ਨੂੰ ਨਿੱਜੀ ਪੇਸ਼ੀ ਤੋਂ ਬਾਅਦ ਕੰਗਨਾ ਦੇ ਵਕੀਲਾਂ ਨੇ ਅਗਲੀਆਂ ਸੁਣਵਾਈਆਂ ਮੌਕੇ ਵੀਡੀਓ ਕਾਨਫਰੰਸਿੰਗ (ਵੀਸੀ) ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ। ਅੱਜ ਵੀ ਕੰਗਨਾ ਦੇ ਵਕੀਲਾਂ ਨੇ ਸੁਰੱਖਿਆ ਦੇ ਲਿਹਾਜ਼ ਨਾਲ ਕੰਗਨਾ ਨੂੰ ਅਦਾਲਤੀ ਪੇਸ਼ੀ ਤੋਂ ਛੋਟ ਦੇਣ ਬਾਰੇ ਫਿਰ ਅਰਜ਼ੀ ਦਾਇਰ ਕੀਤੀ। ਹੁਣ ਕੰਗਨਾ ਦੇ ਵਕੀਲ 4 ਦਸੰਬਰ ਨੂੰ ਅਗਲੀ ਪੇਸ਼ੀ ਮੌਕੇ ਆਪਣਾ ਜਵਾਬ ਦਾਇਰ ਕਰਨਗੇ।

Total Views: 93 ,
Real Estate