ਜਾਪਾਨ (Japan) ਦੇ ਓਇਤਾ (Oita) ਸ਼ਹਿਰ ਵਿੱਚ ਮੰਗਲਵਾਰ ਸ਼ਾਮ ਨੂੰ ਭਿਆਨਕ ਅੱਗ ਲੱਗ ਗਈ, ਜਿਸਨੇ ਦੇਖਦਿਆਂ ਹੀ ਦੇਖਦਿਆਂ 170 ਤੋਂ ਵੱਧ ਇਮਾਰਤਾਂ ਨੂੰ ਸੜ ਕੇ ਸੁਆਹ ਕਰ ਦਿੱਤਾ। ਘਟਨਾ ਮੰਗਲਵਾਰ ਸ਼ਾਮ ਲਗਭਗ 5:40 ਵਜੇ ਰਾਜਧਾਨੀ ਟੋਕੀਓ (Tokyo) ਤੋਂ ਕਰੀਬ 770 ਕਿਲੋਮੀਟਰ ਦੂਰ ਸਾਗਾਨੋਸੇਕੀ (Saganoseki) ਜ਼ਿਲ੍ਹੇ ਵਿੱਚ ਵਾਪਰੀ।ਅੱਗ ਇੰਨੀ ਭਿਆਨਕ ਸੀ ਕਿ ਇਸ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਅਤੇ ਰਾਤ ਭਰ ਦੀ ਮੁਸ਼ੱਕਤ ਤੋਂ ਬਾਅਦ ਵੀ ਇਸਨੂੰ ਪੂਰੀ ਤਰ੍ਹਾਂ ਨਹੀਂ ਬੁਝਾਇਆ ਜਾ ਸਕਿਆ। ਹਾਲਾਤ ਵਿਗੜਦੇ ਦੇਖ ਪ੍ਰਧਾਨ ਮੰਤਰੀ ਤਾਕਾਈਚੀ (Sanae Takaichi) ਨੇ ਮਦਦ ਲਈ ਫੌਜੀ ਹੈਲੀਕਾਪਟਰ ਭੇਜੇ।
Total Views: 102 ,
Real Estate


















