School ‘ਤੇ ਹਮਲਾ! 25 ਵਿਦਿਆਰਥਣਾਂ ‘ਅਗਵਾ’ !

ਨਾਈਜੀਰੀਆ (Nigeria) ਦੇ ਕੇਬੀ ਰਾਜ ‘ਚ ਐਤਵਾਰ ਨੂੰ ਹਥਿਆਰਾਂ ਨਾਲ ਲੈਸ ਬੰਦੂਕਧਾਰੀਆਂ ਨੇ ਇੱਕ ਗਰਲਜ਼ ਬੋਰਡਿੰਗ ਸਕੂਲ ‘ਤੇ ਹਮਲਾ ਕਰਕੇ 25 ਵਿਦਿਆਰਥਣਾਂ ਨੂੰ ਅਗਵਾ ਕਰ ਲਿਆ। ਦੱਸ ਦੇਈਏ ਕਿ ਇਹ ਹਮਲਾ ਡੈਂਕੋ/ਵਾਸਾਗੂ ਖੇਤਰ ਦੇ ਮਾਗਾ ਸੈਕੰਡਰੀ ਸਕੂਲ ‘ਤੇ ਹੋਇਆ। ਹਮਲਾਵਰਾਂ ਨੇ ਸਕੂਲ ਅੰਦਰ ਪ੍ਰਵੇਸ਼ ਕੀਤਾ ਅਤੇ ਕੈਂਪਸ ‘ਚ ਵੜਦਿਆਂ ਹੀ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ‘ਚ ਵਾਈਸ ਪ੍ਰਿੰਸੀਪਲ ਹਸਨ ਮਕੂਕੂ (Hassan Makuku) ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਕਰਮਚਾਰੀ ਅਲੀ ਸ਼ੇਹੂ (Ali Shehu) ਦੇ ਸੱਜੇ ਹੱਥ ‘ਚ ਗੋਲੀ ਲੱਗੀ ਹੈ ਅਤੇ ਉਹ ਗੰਭੀਰ ਰੂਪ ‘ਚ ਜ਼ਖਮੀ ਹੈ।

Total Views: 135 ,
Real Estate