ਅਮਰੀਕਾ ਨੇ ਭਾਰਤ ਸਣੇ 7 ਦੇਸ਼ਾਂ ਦੀਆਂ 32 ਕੰਪਨੀਆਂ ‘ਤੇ ਲਾਈ ‘ਪਾਬੰਦੀ’!

USA ਨੇ 12 ਨਵੰਬਰ ਨੂੰ ਇੱਕ ਵੱਡੀ ਕਾਰਵਾਈ ਕਰਦਿਆਂ, ਭਾਰਤ ਅਤੇ ਚੀਨ ਸਣੇ ਸੱਤ ਦੇਸ਼ਾਂ ਦੀਆਂ 32 ਕੰਪਨੀਆਂ ਅਤੇ ਵਿਅਕਤੀਆਂ ‘ਤੇ ਸਖ਼ਤ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਸਾਰੇ ਅਦਾਰੇ ਅਤੇ ਵਿਅਕਤੀ, ਈਰਾਨ ਦੇ ਬੈਲਿਸਟਿਕ ਮਿਜ਼ਾਈਲ ਅਤੇ ਡਰੋਨ ਪ੍ਰੋਗਰਾਮ ਨਾਲ ਜੁੜੇ ਇੱਕ ਕੌਮਾਂਤਰੀ ਖਰੀਦ ਨੈੱਟਵਰਕ ਦਾ ਹਿੱਸਾ ਸਨ।ਅਮਰੀਕੀ ਵਿੱਤ ਮੰਤਰਾਲੇ ਨੇ ਪਾਬੰਦੀਸ਼ੁਦਾ ਅਦਾਰਿਆਂ ਦੀ ਸੂਚੀ ਵਿੱਚ, ਭਾਰਤ ਸਥਿਤ Farmelane Private Limited ਦਾ ਨਾਂ ਵੀ ਸ਼ਾਮਲ ਕੀਤਾ ਹੈ। ਦੋਸ਼ ਹੈ ਕਿ Farmelane ਨੇ ਸੰਯੁਕਤ ਅਰਬ ਅਮੀਰਾਤ ਸਥਿਤ ਇੱਕ ਫਰਮ ਨਾਲ ਮਿਲ ਕੇ ਮਿਜ਼ਾਈਲਾਂ ‘ਚ ਵਰਤੀ ਜਾਣ ਵਾਲੀ sodium chlorate ਅਤੇ sodium perchlorate ਵਰਗੀਆਂ ਸਮੱਗਰੀਆਂ ਦੀ ਖਰੀਦ ‘ਚ ਈਰਾਨ ਦੀ ਮਦਦ ਕੀਤੀ ਸੀ।

Total Views: 120 ,
Real Estate