ਸੁਪਰੀਮ ਕੋਰਟ ਨੇ 2006 ਦੇ ਨਿਠਾਰੀ ਸੀਰੀਅਲ ਕਿਲਿੰਗ ਕੇਸ ’ਚ ਦੋਸ਼ੀ ਸੁਰਿੰਦਰ ਕੋਲੀ ਨੂੰ ਬਰੀ ਕਰ ਦਿੱਤਾ ਹੈ ਅਤੇ ਉਸਦੀ ਸਜ਼ਾ ਰੱਦ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਜੇਕਰ ਉਹ ਕਿਸੇ ਹੋਰ ਕੇਸ ਵਿਚ ਲੋੜੀਂਦਾ ਨਹੀਂ ਹੈ ਤਾਂ ਉਸ ਨੂੰ ਤੁਰੰਤ ਰਿਹਾਅ ਕਰ ਦਿੱਤਾ ਜਾਵੇ। ਕੋਲੀ ਨਿਠਾਰੀ ਹੱਤਿਆ ਕਾਂਡ ਦੇ ਹੋਰ ਮਾਮਲਿਆਂ ’ਚ ਪਹਿਲਾਂ ਹੀ ਬਰੀ ਹੋ ਚੁੱਕਿਆ ਹੈ।ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੁਰਿੰਦਰ ਕੋਲੀ ਨੂੰ ਨਿਠਾਰੀ ਕਤਲ ਮਾਮਲੇ ਦੇ ਇਕ ਕੇਸ ’ਚੋਂ ਬਰੀ ਕਰ ਦਿੱਤਾ। ਕੋਰਟ ਨੇ ਉਸਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਕਿਊਰੇਟਿਵ ਪਟੀਸ਼ਨ ਮਨਜ਼ੂਰ ਕਰ ਲਈ ਹੈ, ਜਿਸ ਨਾਲ ਉਸ ਦੀ ਰਿਹਾਈ ਦਾ ਰਸਤਾ ਸਾਫ਼ ਹੋ ਗਿਆ। ਨਿਠਾਰੀ ਹੱਤਿਆ ਕਾਂਡ ਦਾ ਖੁਲਾਸਾ 29 ਦਿਸੰਬਰ 2006 ਨੂੰ ਨੋਇਡਾ ਦੇ ਨਿਠਾਰੀ ’ਚ ਬਿਜਨਸਮੈਨ ਮੋਹਿੰਦਰ ਸਿੰਘ ਪੰਧੇਰ ਦੇ ਘਰ ਦੇ ਪਿੱਛੇ ਇਕ ਨਾਲੇ ਵਿਚੋਂ 8 ਬੱਚਿਆਂ ਦੇ ਕੰਕਾਲ ਮਿਲਣ ਤੋਂ ਬਾਅਦ ਹੋਇਆ ਸੀ। ਉਸ ਸਮੇਂ ਕੋਲੀ ਪੰਧੇਰ ਦੇ ਘਰ ’ਚ ਘਰੇਲੂ ਨੌਕਰ ਸੀ।
Total Views: 97 ,
Real Estate



















