ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਬੰਜਾਰ ਸਬ-ਡਿਵੀਜ਼ਨ ਵਿੱਚ ਇੱਕ ਭਿਆਨਕ ਅੱਗ ਲੱਗ ਗਈ। ਤੀਰਥਨ ਘਾਟੀ ਦਾ ਪੂਰਾ ਪਿੰਡ ਝਾਨੀਅਰ ਦੁਪਹਿਰ ਵੇਲੇ ਲੱਗੀ ਅੱਗ ਦੀ ਲਪੇਟ ਵਿੱਚ ਆ ਗਿਆ ਹੈ। ਲਗਭਗ 10 ਤੋਂ 12 ਘਰ, ਦੋ ਮੰਦਿਰ, ਛੇ ਗਊਸ਼ਾਲਾਵਾਂ ਅਤੇ ਘਾਹ ਦੇ ਬਾੜੇ ਸੜ ਕੇ ਸੁਆਹ ਹੋ ਗਏ ਹਨ। ਪਿੰਡ ਵਾਸੀਆਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਆਪਣੇ ਆਪ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਬੁਝਾਊ ਵਿਭਾਗ ਵੀ ਇਸ ਪਿੰਡ ਤੱਕ ਨਹੀਂ ਪਹੁੰਚ ਸਕਿਆ, ਜੋ ਸੜਕ ਤੋਂ ਕਈ ਕਿਲੋਮੀਟਰ ਦੂਰ ਹੈ।
Total Views: 123 ,
Real Estate



















