ਜੰਮੂ-ਕਸ਼ਮੀਰ ਪੁਲਿਸ ਨੇ 2900 ਕਿਲੋਗ੍ਰਾਮ ਵਿਸਫੋਟਕ ਪਦਾਰਥ ਕੀਤਾ ਜ਼ਬਤ, 7 ਗ੍ਰਿਫ਼ਤਾਰ

ਕਸ਼ਮੀਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਫੈਲੇ ਜੈਸ਼-ਏ-ਮੁਹੰਮਦ ਅਤੇ ਅੰਸਾਰ ਗਜ਼ਵਤ-ਉਲ-ਹਿੰਦ ਦੇ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਕਰ ਕੇ ਤਿੰਨ ਡਾਕਟਰਾਂ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ 2,900 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ ਗਈ ਹੈ।ਅਧਿਕਾਰੀਆਂ ਨੇ ਦਸਿਆ ਕਿ 15 ਦਿਨਾਂ ਦੀ ਕਾਰਵਾਈ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਲੋਕਾਂ ’ਚ ਫਰੀਦਾਬਾਦ ’ਚ ਕਸ਼ਮੀਰ ਦੇ ਡਾਕਟਰ ਮੁਜ਼ਮਿਲ ਗਨਾਈ ਅਤੇ ਲਖਨਊ ਦੇ ਡਾ. ਸ਼ਾਹੀਨ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਹਿਰਾਸਤ ’ਚ ਪੁੱਛ-ਪੜਤਾਲ ਲਈ ਹਵਾਈ ਜਹਾਜ਼ ਰਾਹੀਂ ਸ੍ਰੀਨਗਰ ਲਿਆਂਦਾ ਗਿਆ ਸੀ। ਉਸ ਦੀ ਕਾਰ ਵਿਚੋਂ ਏ.ਕੇ.-47 ਰਾਈਫਲ ਮਿਲੀ ਸੀ।

Total Views: 110 ,
Real Estate